ਯੂਕ੍ਰੇਨ ''ਚ ਫਸੇ ਤਮਿਲ ਲੋਕਾਂ ਦੀ ਵਾਪਸੀ ਦਾ ਖਰਚ ਉਠਾਏਗੀ ਸੂਬਾ ਸਰਕਾਰ

Friday, Feb 25, 2022 - 03:50 PM (IST)

ਚੇਨਈ (ਵਾਰਤਾ)- ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਯੂਕ੍ਰੇਨ 'ਚ ਫਸੇ ਤਮਿਲ ਲੋਕਾਂ ਨੂੰ ਵਾਪਸ ਲਿਆਉਣ ਦਾ ਪੂਰਾ ਖ਼ਰਚ ਉਠਾਏਗੀ। ਸਟਾਲਿਨ ਨੇ ਇਕ ਬਿਆਨ 'ਚ ਦੱਸਿਆ ਕਿ ਯੂਕ੍ਰੇਨ 'ਚ 5 ਹਜ਼ਾਰ ਤੋਂ ਵਧ ਤਮਿਲ ਦੇ ਲੋਕ ਰਹਿੰਦੇ ਹਨ, ਜਿਨ੍ਹਾਂ 'ਚੋਂ 916 ਵਿਦਿਆਰਥੀਆਂ ਨੇ ਸੂਬਾ ਸਰਕਾਰ ਨਾ ਸੰਪਰਕ ਕੀਤਾ ਹੈ। 

ਇਹ ਵੀ ਪੜ੍ਹੋ : ਯੂਕ੍ਰੇਨ 'ਚ ਭਾਰਤੀ ਵਿਦਿਆਰਥੀਆਂ ਨੇ ਤਹਿਖਾਨੇ 'ਚ ਲਈ ਸ਼ਰਨ, ਕਿਹਾ- ਭਾਰਤ ਸਰਕਾਰ ਸਾਡੀ ਆਖ਼ਰੀ ਉਮੀਦ

ਉਨ੍ਹਾਂ ਨੇ ਯੂਕ੍ਰੇਨ 'ਚ ਫਸੇ ਤਮਿਲ ਨਾਗਰਿਕਾਂ ਲਈ ਹੈਲਪਲਾਈਨ ਖੋਲ੍ਹਣ ਦਾ ਐਲਾਨ ਕੀਤਾ। ਰੂਸ ਦੇ ਯੂਕ੍ਰੇਨ 'ਤੇ ਹਮਲੇ ਦੇ ਤੁਰੰਤ ਬਾਅਦ ਸਟਾਲਿਨ ਨੇ ਸੰਦੇ ਲਿਖਿਆ ਸੀ,''ਜਿਸ 'ਚ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਤੋਂ ਯੂਕ੍ਰੇਨ ਤੋਂ ਤਮਿਲ ਨਾਗਰਿਕਾਂ ਨੂੰ ਕੱਢਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਕਿ ਯੂਕ੍ਰੇਨ ਤੋਂ ਬਾਹਰ ਨਿਕਾਲਣ ਲਈ ਭਾਰਤੀ ਵਿਦਿਆਰਥੀਆਂ ਲਈ ਵਿਸ਼ੇਸ਼ ਉਡਾਣਾਂ ਦੀ ਵਿਵਸਥਾ ਕਰੇ। ਉਨ੍ਹਾਂ ਦੱਸਿਆ ਕਿ ਯੂਕ੍ਰੇਨ 'ਚ ਫਸੇ ਵਿਦਿਆਰਥੀਆਂ ਦੇ ਪਰਿਵਾਰ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਚਿੰਤਤ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News