ਤਾਮਿਲਨਾਡੂ ਦੇ ਮਛੇਰੇ ਦਾ ਕਮਾਲ, ਆਪਣੇ ਸਮੁਦਾਏ ਲਈ ਤਿਆਰ ਕੀਤਾ ਦੇਸ਼ ਦਾ ਪਹਿਲਾ ''ਰੇਡੀਓ ਚੈਨਲ''

Tuesday, Nov 03, 2020 - 06:32 PM (IST)

ਤਾਮਿਲਨਾਡੂ ਦੇ ਮਛੇਰੇ ਦਾ ਕਮਾਲ, ਆਪਣੇ ਸਮੁਦਾਏ ਲਈ ਤਿਆਰ ਕੀਤਾ ਦੇਸ਼ ਦਾ ਪਹਿਲਾ ''ਰੇਡੀਓ ਚੈਨਲ''

ਰਾਮਨਾਥਪੁਰਮ - ਤਾਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਦੇ ਇੱਕ ਮਛੇਰੇ ਨੇ ਆਪਣੇ ਸਮੁਦਾਏ ਲਈ ਦੇਸ਼ ਦਾ ਪਹਿਲਾ ਰੇਡੀਓ ਚੈਨਲ ਸਥਾਪਤ ਕਰ ਦਿੱਤਾ ਹੈ। ਆਰਮਸਟ੍ਰਾਂਗ ਫਰਨਾਂਡੋ ਨਾਮ ਦੇ ਮਛੇਰੇ ਨੇ ਕਦਲ ਓਸਈ ਐੱਫ.ਐੱਮ. 90.4 ਸ਼ੁਰੂ ਕੀਤਾ ਹੈ, ਜੋ ਮਛੇਰਿਆਂ ਲਈ ਭਾਰਤ ਦਾ ਪਹਿਲਾ ਅਤੇ ਇਕਲੌਤਾ ਰੇਡੀਓ ਚੈਨਲ ਹੈ।

ਪੰਬਨ ਦੇ ਆਰਮਸਟ੍ਰਾਂਗ ਫਰਨਾਂਡੋ ਬਚਪਨ ਤੋਂ ਹੀ ਰੇਡੀਓ ਸੁਣਨ ਦਾ ਸ਼ੌਕੀਨ ਸੀ। ਫਰਨਾਂਡੋ ਨੇ 8 ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਨ੍ਹਾਂ ਦਾ ਮੱਛੀ ਦਾ ਕੰਮ-ਕਾਜ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਲਈ ਸਮਰਪਤ ਰੇਡੀਓ ਚੈਨਲ ਸੁਣਨ ਤੋਂ ਬਾਅਦ ਉਨ੍ਹਾਂ ਦੇ ਮਨ 'ਚ ਵਿਚਾਰ ਆਇਆ ਕਿ ਜੇਕਰ ਕਿਸਾਨ ਲਈ ਰੇਡੀਓ ਚੈਨਲ ਸਥਾਪਤ ਕੀਤਾ ਜਾ ਸਕਦਾ ਹੈ ਤਾਂ ਮਛੇਰਿਆਂ ਲਈ ਕਿਉਂ ਨਹੀਂ? ਇਸ ਤੋਂ ਬਾਅਦ ਹੀ ਉਨ੍ਹਾਂ ਨੇ ਇਸ ਚੈਨਲ ਨੂੰ ਸਥਾਪਤ ਕੀਤਾ।
ਉਨ੍ਹਾਂ ਨੇ ਇਸ ਚੈਨਲ ਦੇ ਪ੍ਰੋਗਰਾਮ ਬਾਰੇ ਦੱਸਦੇ ਹੋਏ ਕਿਹਾ ਕਿ ਸਾਡਾ ਚੈਨਲ ਵਿਸ਼ੇਸ਼ ਰੂਪ ਨਾਲ ਸਾਡੇ ਸਮੁਦਾਏ ਨੂੰ ਸਮਰਪਤ ਹੈ, ਜਿਸ 'ਚ ਅਸੀਂ ਔਰਤਾਂ ਦੇ ਲੋਕ ਗੀਤ, ਮਛੇਰਿਆਂ ਦੇ ਸੰਗੀਤ ਅਤੇ ਸਾਡੇ ਖੇਤਰ ਨਾਲ ਸਬੰਧਿਤ ਪ੍ਰੋਗਰਾਮਾਂ ਨੂੰ ਪੇਸ਼ ਕਰਦੇ ਹਨ।


ਆਰਮਸਟਰਾਂਗ ਨੇ ਕਿਹਾ ਕਿ ਪੰਬਨ ਦੀ ਲੱਗਭੱਗ 80 ਫੀਸਦੀ ਆਬਾਦੀ ਮੱਛੀ ਫੜਨ 'ਚ ਲੱਗੀ ਹੋਈ ਹੈ। ਇਹ ਉਨ੍ਹਾਂ ਦੀ ਮਦਦ ਲਈ ਸ਼ੁਰੂ ਕੀਤਾ ਗਿਆ ਸੀ। ਸਾਡੀ ਟਰਾਂਸਮਿਸ਼ਨ ਰੇਂਜ ਹੁਣ 5-10 ਕਿਲੋਮੀਟਰ ਹੈ। ਸਰਕਾਰ ਨੂੰ ਪੰਬਨ ਟਾਪੂ 'ਚ ਇਸ ਨੂੰ ਪ੍ਰਸਾਰਿਤ ਕਰਨ ਲਈ ਮਜਬੂਤ ਢਾਂਚਾ ਬਣਾਉਣਾ ਚਾਹੀਦਾ ਹੈ।


author

Inder Prajapati

Content Editor

Related News