ਪਿਤਾ ਦੀ 'ਗੱਲ' ਨੂੰ ਦਿਲ 'ਤੇ ਲਾ ਬੈਠੀ 9 ਸਾਲਾ ਧੀ, ਕੀਤੀ ਖ਼ੁਦਕੁਸ਼ੀ, ਲੋਕ ਆਖਦੇ ਸਨ 'ਇੰਸਟਾ ਕੁਇਨ'

Thursday, Mar 30, 2023 - 12:00 PM (IST)

ਪਿਤਾ ਦੀ 'ਗੱਲ' ਨੂੰ ਦਿਲ 'ਤੇ ਲਾ ਬੈਠੀ 9 ਸਾਲਾ ਧੀ, ਕੀਤੀ ਖ਼ੁਦਕੁਸ਼ੀ, ਲੋਕ ਆਖਦੇ ਸਨ 'ਇੰਸਟਾ ਕੁਇਨ'

ਤਾਮਿਲਨਾਡੂ- ਤਕਨਾਲੋਜੀ ਨੇ ਭਾਵੇਂ ਹੀ ਮਨੁੱਖ ਨੂੰ ਬਹੁਤ ਫਾਇਦੇ ਦਿੱਤੇ  ਹਨ ਪਰ ਇਸ ਦੇ ਨੁਕਸਾਨ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ। ਇਸ ਦਾ ਉਦਾਹਰਣ ਤਾਮਿਲਨਾਡੂ ਵਿਚ ਵੇਖਣ ਮਿਲਿਆ, ਜਿੱਥੇ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ 9 ਸਾਲਾ ਬੱਚੀ ਨੇ ਮਾਮੂਲੀ ਗੱਲ 'ਤੇ ਖ਼ੁਦਕੁਸ਼ੀ ਕਰ ਲਈ।ਬੱਚੀ ਦਾ ਨਾਂ ਪ੍ਰਤਿਕਸ਼ਾ ਹੈ। 9 ਸਾਲਾ ਪ੍ਰਤਿਕਸ਼ਾ ਨੂੰ ਉਸ ਦੇ ਗੁਆਂਢੀਆਂ ਵਲੋਂ 'ਇੰਸਟਾ ਕੁਇਨ' ਕਿਹਾ ਜਾਂਦਾ ਸੀ।

ਇਹ ਵੀ ਪੜ੍ਹੋ- ਬਿਨਾਂ ਟਿਕਟ ਦੇ ਯਾਤਰੀਆਂ ਤੋਂ ਕੇਂਦਰੀ ਰੇਲਵੇ ਦੀ 'ਚਾਂਦੀ', 46 ਲੱਖ ਯਾਤਰੀਆਂ ਨੂੰ ਲਾਏ ਜੁਰਮਾਨੇ

ਬੱਚੀ ਦੇ ਪਿਤਾ ਕ੍ਰਿਸ਼ਨਮੂਰਤੀ ਨੇ ਧੀ ਨੂੰ ਆਪਣੇ ਸਹੁਰੇ ਘਰ ਦੇ ਨੇੜੇ ਗਲੀ ਵਿਚ ਖੇਡਦੇ ਵੇਖਿਆ ਅਤੇ ਕਿਹਾ ਸੀ ਕਿ ਘਰ ਜਾ ਕੇ ਪੜ੍ਹਾਈ ਕਰੋ। ਪਿਤਾ ਨੇ ਇਨ੍ਹਾਂ ਕਹਿ ਕੇ ਘਰ ਦੀਆਂ ਚਾਬੀਆਂ ਉਸ ਨੂੰ ਦਿੱਤੀਆਂ ਸਨ। ਇਸ ਤੋਂ ਬਾਅਦ ਉਹ ਆਪਣੀ ਬਾਈਕ ਵਿਚ ਪੈਟਰੋਲ ਭਰਵਾਉਣ ਲਈ ਚਲੇ ਗਏ ਸਨ। ਪਿਤਾ ਕ੍ਰਿਸ਼ਨਮੂਰਤੀ ਰਾਤ ਕਰੀਬ ਜਦੋਂ 8 ਵਜੇ ਘਰ ਵਾਪਸ ਪਹੁੰਚੇ ਤਾਂ ਵੇਖਿਆ ਕਿ ਘਰ ਅੰਦਰ ਬੰਦ ਹੈ ਅਤੇ ਆਪਣੀ ਧੀ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। 

ਇਹ ਵੀ ਪੜ੍ਹੋ- ਯੋਗੀ ਸਰਕਾਰ ਦਾ ਤੋਹਫ਼ਾ, ਹੁਣ ਹੈਲੀਕਾਪਟਰ ਤੋਂ 'ਰਾਮ ਲੱਲਾ' ਦੇ ਦਰਸ਼ਨ ਕਰ ਸਕਣਗੇ ਸ਼ਰਧਾਲੂ

ਜਦੋਂ ਪ੍ਰਤਿਕਸ਼ਾ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਕ੍ਰਿਸ਼ਨਾਮੂਰਤੀ ਘਬਰਾ ਗਏ ਅਤੇ ਪਿੱਛੇ ਦੀ ਖਿੜਕੀ ਤੋੜ ਕੇ ਅੰਦਰ ਗਏ ਤਾਂ ਵੇਖਿਆ ਕਿ ਉਨ੍ਹਾਂ ਦੀ ਧੀ ਨੇ ਤੌਲੀਏ ਨਾਲ ਫਾਹਾ ਲਿਆ ਹੋਇਆ ਸੀ। ਉਹ ਜਲਦਬਾਜ਼ੀ ਵਿਚ ਉਸ ਨੂੰ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਕਰਨਾਟਕ 'ਚ ਵੱਜਿਆ ਚੋਣ ਬਿਗੁਲ; EC ਵਲੋਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ, ਬਜ਼ੁਰਗ ਵੋਟਰਾਂ ਨੂੰ ਮਿਲੇਗੀ ਖ਼ਾਸ ਸਹੂਲਤ


author

Tanu

Content Editor

Related News