ਵਿਜੇ ਨੇ ਕਰਾ'ਤੀ ਬੱਲੇ-ਬੱਲੇ ! ਵਿਰੋਧੀ ਵੀ ਹੋ ਗਈ ਮੁਰੀਦ, ਹੁਣ AIADMK ਦੇ ਵਿਧਾਇਕਾਂ ਨੇ ਦਿੱਤਾ ਸਮਰਥਨ
Tuesday, May 12, 2026 - 10:21 AM (IST)
ਚੇਨਈ- ਤਾਮਿਲਨਾਡੂ 'ਚ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ (AIADMK) 2 ਹਿੱਸਿਆਂ 'ਚ ਵੰਡ ਗਈ ਹੈ। ਸੀਨੀਅਰ ਵਿਧਾਇਕ ਐੱਸ.ਪੀ. ਵੇਲੁਮਣੀ ਅਤੇ ਸੀਵੀ ਸ਼ਨਮੁਗਮ ਦੀ ਅਗਵਾਈ ਵਾਲੇ AIADMK ਧਿਰ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਸੀ. ਜੋਸੇਫ ਵਿਜੇ ਦੀ ਲੀਡਰਸ਼ਿਪ ਵਾਲੀ ਤਮਲਿਗਾ ਵੇਟ੍ਰੀ ਕੜਗਮ (ਟੀਵੀਕੇ) ਸਰਕਾਰ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ 30 ਵਿਧਾਇਕਾਂ ਨੇ ਵਿਜੇ ਨੂੰ ਸਮਰਥਨ ਦੇਣਾ ਸਵੀਕਾਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸ਼ਨਮੁਗਮ ਨੇ ਕਿਹਾ ਕਿ ਉਹ ਅੱਜ ਦੁਪਹਿਰ ਸੀ.ਐੱਮ. ਵਿਜੇ ਨਾਲ ਮਿਲ ਕੇ ਉਨ੍ਹਾਂ ਦੀ ਸਰਕਾਰ ਦੇ ਸਮਰਥਨ 'ਚ ਇਕ ਚਿੱਠੀ ਸੌਂਪਣਗੇ।
ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪਾਰਟੀ ਦੇ ਜਨਰਲ ਸਕੱਤਰ ਏਡਪਾਦੀ ਕੇ. ਪਲਾਨੀਸਵਾਮੀ ਡੀਐੱਮਕੇ ਦੇ ਸਮਰਥਨ ਨਾਲ ਸਰਕਾਰ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਅੱਗੇ ਕਿਹਾ,''ਅਸੀਂ ਉਨ੍ਹਾਂ ਦੇ (ਪਲਾਨੀਸਵਾਮੀ) ਦੇ ਫੈਸਲੇ ਦਾ ਵਿਰੋਧ ਕੀਤਾ, ਕਿਉਂਕਿ ਏਆਈਏਡੀਐੱਮਕੇ ਦਾ ਗਠਨ ਹੀ ਡੀਐੱਮਕੇ ਨੂੰ ਹਰਾਉਣ ਲਈ ਕੀਤਾ ਗਿਆ ਸੀ।'' ਸ਼ਨਮੁਗਮ ਨੇ ਇਹ ਵੀ ਮੰਗ ਕੀਤੀ ਕਿ ਪਲਾਨੀਸਵਾਮੀ ਨੂੰ ਤੁਰੰਤ ਪਾਰਟੀ ਆਮ ਕੌਂਸਲ ਦੀ ਬੈਠਕ ਬੁਲਾਉਣੀ ਚਾਹੀਦੀ ਹੈ। ਤਾਮਿਲਨਾਡੂ ਨੇ ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਏਆਈਏਡੀਐੱਮਕੇ ਨੇ 47 ਸੀਟਾਂ ਜਿੱਤੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
