ਹੁਣ ਗ਼ਰੀਬ ਵੀ ਹੋਣਗੇ ਅਮੀਰ! ਅਮਰੀਕੀ ਕਾਮਿਆਂ ਨੂੰ ਟਰੰਪ ਨੇ ਦਿੱਤਾ ਵੱਡਾ ਤੋਹਫ਼ਾ
Friday, May 01, 2026 - 01:06 PM (IST)
ਵਾਸ਼ਿੰਗਟਨ (ਆਈਏਐਨਐਸ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਲੱਖਾਂ ਕਾਮਿਆਂ ਦੀ ਕਿਸਮਤ ਬਦਲਣ ਦੇ ਮਕਸਦ ਨਾਲ ਇੱਕ ਇਤਿਹਾਸਕ ਕਾਰਜਕਾਰੀ ਹੁਕਮ 'ਤੇ ਦਸਤਖਤ ਕੀਤੇ ਹਨ। ਇਸ ਨਵੀਂ ਯੋਜਨਾ ਦਾ ਮੁੱਖ ਉਦੇਸ਼ ਉਨ੍ਹਾਂ ਘੱਟ ਆਮਦਨ ਵਾਲੇ ਕਾਮਿਆਂ ਲਈ ਰਿਟਾਇਰਮੈਂਟ ਬਚਤ ਖਾਤਿਆਂ ਤੱਕ ਪਹੁੰਚ ਵਧਾਉਣਾ ਹੈ, ਜਿਨ੍ਹਾਂ ਕੋਲ ਆਪਣੀ ਨੌਕਰੀ ਰਾਹੀਂ ਅਜਿਹੀ ਕੋਈ ਸਹੂਲਤ ਮੌਜੂਦ ਨਹੀਂ ਹੈ।
ਰਾਸ਼ਟਰਪਤੀ ਟਰੰਪ ਨੇ ਇਸ ਨੂੰ "ਇਤਿਹਾਸਕ ਕਾਰਜਕਾਰੀ ਹੁਕਮ" ਦੱਸਦਿਆਂ ਕਿਹਾ ਕਿ ਹੁਣ ਅਮਰੀਕੀ ਨਾਗਰਿਕਾਂ ਨੂੰ ਵੀ ਸੰਘੀ ਕਰਮਚਾਰੀਆਂ ਵਾਂਗ ਉੱਚ-ਗੁਣਵੱਤਾ ਵਾਲੇ ਰਿਟਾਇਰਮੈਂਟ ਬਚਤ ਖਾਤਿਆਂ ਦੀ ਸਹੂਲਤ ਮਿਲੇਗੀ। ਇਸ ਯੋਜਨਾ ਤਹਿਤ, 35,000 ਡਾਲਰ ਤੋਂ ਘੱਟ ਸਾਲਾਨਾ ਆਮਦਨ ਵਾਲੇ ਲੋਕਾਂ ਦੇ ਖਾਤਿਆਂ ਵਿੱਚ ਸਰਕਾਰ ਵੱਲੋਂ ਸਿੱਧੇ ਤੌਰ 'ਤੇ 1,000 ਡਾਲਰ ਤੱਕ ਦੀ ਮੈਚਿੰਗ ਫੰਡ (Matching Funds) ਸਹਾਇਤਾ ਜਮ੍ਹਾ ਕੀਤੀ ਜਾ ਸਕਦੀ ਹੈ। ਟਰੰਪ ਨੇ ਪ੍ਰੋਗਰਾਮ ਨੂੰ ਰਵਾਇਤੀ ਰੁਜ਼ਗਾਰ ਢਾਂਚੇ ਤੋਂ ਬਾਹਰਲੇ ਕਾਮਿਆਂ ਲਈ ਮਹੱਤਵਪੂਰਨ ਦੱਸਿਆ।

ਪੜ੍ਹੋ ਇਹ ਅਹਿਮ ਖ਼ਬਰ- ਕੀ ਇਸ ਸਾਲ ਟਰੰਪ ਨੂੰ ਮਿਲੇਗਾ ਨੋਬਲ ਸ਼ਾਂਤੀ ਪੁਰਸਕਾਰ? 287 ਲੋਕਾਂ ਦੇ ਦਰਜ ਹੋਏ ਨਾਮ
ਟਰੰਪ ਨੇ ਇੱਕ ਹੈਰਾਨੀਜਨਕ ਅੰਕੜਾ ਪੇਸ਼ ਕਰਦਿਆਂ ਦੱਸਿਆ ਕਿ ਜੇਕਰ ਕੋਈ 25 ਸਾਲ ਦਾ ਨੌਜਵਾਨ ਹਰ ਮਹੀਨੇ ਸਿਰਫ਼ 165 ਡਾਲਰ ਨਿਵੇਸ਼ ਕਰਦਾ ਹੈ, ਤਾਂ 65 ਸਾਲ ਦੀ ਉਮਰ ਤੱਕ ਉਸ ਦੇ ਖਾਤੇ ਵਿੱਚ ਲਗਭਗ 4,65,000 ਅਮਰੀਕੀ ਡਾਲਰ (ਕਰੀਬ 3.8 ਕਰੋੜ ਰੁਪਏ) ਹੋਣਗੇ। ਉਨ੍ਹਾਂ ਕਿਹਾ ਕਿ ਦੂਜੇ ਸ਼ਬਦਾਂ ਵਿੱਚ, ਇਸ ਨਾਲ ਆਮ ਅਮਰੀਕੀ ਵੀ ਅਮੀਰ ਬਣ ਜਾਣਗੇ। ਰਾਸ਼ਟਰੀ ਆਰਥਿਕ ਪ੍ਰੀਸ਼ਦ ਦੇ ਡਾਇਰੈਕਟਰ ਕੇਵਿਨ ਹੈਸੇਟ ਨੇ ਕਿਹਾ ਕਿ ਇਹ ਨੀਤੀ ਰਿਟਾਇਰਮੈਂਟ ਬੱਚਤਾਂ ਤੱਕ ਪਹੁੰਚ ਵਿੱਚ ਢਾਂਚਾਗਤ ਖਾਮੀਆਂ ਨੂੰ ਦੂਰ ਕਰਨ ਲਈ ਤਿਆਰ ਕੀਤੀ ਗਈ ਹੈ। ਕੇਵਿਨ ਹੈਸੇਟ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਸਨ ਹੁਣ ਕਾਂਗਰਸ ਨਾਲ ਮਿਲ ਕੇ ਇਸ ਯੋਜਨਾ ਦਾ ਘੇਰਾ ਵਧਾਉਣ 'ਤੇ ਕੰਮ ਕਰ ਰਿਹਾ ਹੈ ਤਾਂ ਜੋ ਮੱਧ-ਆਮਦਨ ਵਾਲੇ ਅਮਰੀਕੀਆਂ ਨੂੰ ਵੀ ਇਸ ਦਾ ਫਾਇਦਾ ਮਿਲ ਸਕੇ। ਉਨ੍ਹਾਂ ਨੇ ਕਿਹਾ,“ਅਸੀਂ ਇਹ ਮੈਚਿੰਗ ਸਹੂਲਤ ਘੱਟ ਆਮਦਨ ਵਾਲੇ ਲੋਕਾਂ ਨੂੰ ਦਿੱਤੀ ਹੈ, ਜਿਨ੍ਹਾਂ ਦੀ ਕਮਾਈ 35,000 ਡਾਲਰ ਤੋਂ ਘੱਟ ਹੈ।ਟਰੰਪ ਨੇ ਸਪੱਸ਼ਟ ਕੀਤਾ ਕਿ ਇਸ ਨੂੰ ਅਗਲੇ ਪੱਧਰ 'ਤੇ ਲਿਜਾਣ ਲਈ ਦੋਵਾਂ ਪਾਰਟੀਆਂ ਦੇ ਸਹਿਯੋਗ ਅਤੇ ਕਾਂਗਰਸ ਦੀ ਮਨਜ਼ੂਰੀ ਦੀ ਲੋੜ ਹੋਵੇਗੀ।
ਇਸ 'TrumpIRA' [Individual Retirement Account (IRA)] ਯੋਜਨਾ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਹੁਣ ਪਰਉਪਕਾਰੀ ਜਾਂ ਚੈਰੀਟੇਬਲ ਸੰਸਥਾਵਾਂ ਵੀ ਦੂਜੇ ਲੋਕਾਂ ਦੇ ਰਿਟਾਇਰਮੈਂਟ ਖਾਤਿਆਂ ਵਿੱਚ ਯੋਗਦਾਨ ਪਾ ਸਕਣਗੀਆਂ। ਟਰੰਪ ਨੇ ਇਸ ਪਹਿਲਕਦਮੀ ਨੂੰ ਦੇਸ਼ ਦੀ ਮਜ਼ਬੂਤ ਆਰਥਿਕਤਾ ਅਤੇ ਰਿਕਾਰਡ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਦਿਆਂ ਕਿਹਾ ਕਿ ਅੱਜ ਦੇਸ਼ ਵਿੱਚ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਲੋਕ ਕੰਮ ਕਰ ਰਹੇ ਹਨ। ਅਮਰੀਕਾ ਵਿੱਚ ਹੁਣ ਤੱਕ ਰਿਟਾਇਰਮੈਂਟ ਪ੍ਰਣਾਲੀ ਜ਼ਿਆਦਾਤਰ ਨਿੱਜੀ ਕੰਪਨੀਆਂ ਦੇ ਭਰੋਸੇ ਸੀ, ਪਰ ਇਸ ਨਵੇਂ ਕਦਮ ਨਾਲ ਗਿਗ ਵਰਕਰਾਂ ਅਤੇ ਗੈਰ-ਰਸਮੀ ਕਾਮਿਆਂ ਨੂੰ ਵੱਡੀ ਰਾਹਤ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
