ਵਿਜੇ ਦੇ CM ਬਣਦਿਆਂ ਹੀ ਇਸ ਪਾਰਟੀ ''ਚ ਪਈ ਫੁੱਟ ! 2 ਧੜਿਆਂ ''ਚ ਵੰਡੇ ਗਏ ਵਿਧਾਇਕ

Monday, May 11, 2026 - 03:54 PM (IST)

ਵਿਜੇ ਦੇ CM ਬਣਦਿਆਂ ਹੀ ਇਸ ਪਾਰਟੀ ''ਚ ਪਈ ਫੁੱਟ ! 2 ਧੜਿਆਂ ''ਚ ਵੰਡੇ ਗਏ ਵਿਧਾਇਕ

ਨੈਸ਼ਨਲ ਡੈਸਕ- ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕਜ਼ਗਮ (AIADMK) ਦਾ ਅੰਦਰੂਨੀ ਕਲੇਸ਼ ਸਿਖਰਾਂ 'ਤੇ ਪਹੁੰਚ ਗਿਆ ਹੈ। ਪਾਰਟੀ ਦੇ ਵਿਧਾਇਕ ਹੁਣ ਅਦਾਕਾਰ ਵਿਜੇ ਦੀ ਅਗਵਾਈ ਵਾਲੀ ਸੱਤਾਧਾਰੀ ਪਾਰਟੀ 'ਤਮਿਲਗਾ ਵੇਤਰੀ ਕਜ਼ਗਮ' (TVK) ਨੂੰ ਸਮਰਥਨ ਦੇਣ ਦੇ ਮੁੱਦੇ 'ਤੇ ਦੋ ਧੜਿਆਂ ਵਿੱਚ ਵੰਡੇ ਗਏ ਹਨ।

ਵਿਧਾਨ ਸਭਾ ਦੀਆਂ 234 ਸੀਟਾਂ ਵਿੱਚੋਂ AIADMK ਨੇ 167 'ਤੇ ਚੋਣ ਲੜੀ ਸੀ, ਪਰ ਉਸ ਨੂੰ ਸਿਰਫ਼ 47 ਸੀਟਾਂ ਹੀ ਨਸੀਬ ਹੋਈਆਂ। ਪਾਰਟੀ ਦੇ ਮਾੜੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਕਈ ਵਿਧਾਇਕਾਂ ਨੇ ਪਾਰਟੀ ਜਨਰਲ ਸਕੱਤਰ ਐਡਾਪਾਡੀ ਕੇ. ਪਲਾਨੀਸਵਾਮੀ (EPS) ਤੋਂ ਅਸਤੀਫੇ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਆਪਰੇਸ਼ਨ ਸਿੰਦੂਰ ਦੀ 'ਯਾਦ' 'ਚ ਸਮਾਗਮ ਕਰਵਾਇਆ ਕਰੇਗਾ ਪਾਕਿਸਤਾਨ ! PM ਸ਼ਰੀਫ਼ ਨੇ ਕੀਤਾ ਐਲਾਨ

ਉੱਥੇ ਹੀ ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਇੱਕ ਧੜਾ ਚਾਹੁੰਦਾ ਹੈ ਕਿ ਸਰਕਾਰ ਬਣਾਉਣ ਵਿੱਚ ਵਿਜੇ ਦੀ ਪਾਰਟੀ (TVK) ਨੂੰ ਬਾਹਰੋਂ ਸਮਰਥਨ ਦਿੱਤਾ ਜਾਵੇ। ਸੀਨੀਅਰ ਆਗੂ ਸੀ. ਵੀ. ਸ਼ਨਮੁਗਮ ਅਤੇ ਐੱਸ.ਪੀ. ਵੇਲੂਮਣੀ ਇਸ ਦੇ ਪੱਖ ਵਿੱਚ ਦੱਸੇ ਜਾ ਰਹੇ ਹਨ, ਜਦਕਿ ਦੂਜਾ ਧੜਾ ਕਿਸੇ ਵੀ ਕੀਮਤ 'ਤੇ TVK ਨੂੰ ਸਮਰਥਨ ਦੇਣ ਦਾ ਸਖ਼ਤ ਵਿਰੋਧ ਕਰ ਰਿਹਾ ਹੈ।

ਪਲਾਨੀਸਵਾਮੀ ਵੱਲੋਂ ਬੁਲਾਈਆਂ ਗਈਆਂ ਮੀਟਿੰਗਾਂ ਵਿੱਚੋਂ ਕਈ ਵੱਡੇ ਚਿਹਰੇ ਗਾਇਬ ਰਹੇ। ਸੂਤਰਾਂ ਅਨੁਸਾਰ, ਜੇਕਰ ਪਲਾਨੀਸਵਾਮੀ ਆਪਣੇ ਅਹੁਦੇ 'ਤੇ ਬਣੇ ਰਹਿੰਦੇ ਹਨ, ਤਾਂ ਕਈ ਵਿਧਾਇਕ ਬਗਾਵਤ ਕਰਕੇ ਖੁਦ TVK ਦੇ ਨਾਲ ਜਾ ਸਕਦੇ ਹਨ। ਪਾਰਟੀ ਦੇ ਸਾਬਕਾ ਨੇਤਾ ਕੇ.ਸੀ. ਪਲਾਨੀਸਾਮੀ ਨੇ ਕਿਹਾ ਕਿ ਪਲਾਨੀਸਵਾਮੀ ਨੂੰ ਖੁਦ ਅਹੁਦਾ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਪਾਰਟੀ ਇੱਕਜੁੱਟ ਰਹਿ ਸਕੇ।

ਇਹ ਵੀ ਪੜ੍ਹੋ- ''ਮੈਂ ਮਰਿਆ ਤਾਂ ਤੁਹਾਡਾ ਦੇਸ਼ ਵੀ ਖ਼ਤਮ..!'', ਕਿਮ ਜੋਂਗ ਨੇ ਪਰਮਾਣੂ ਹਮਲੇ ਨੂੰ ਲੈ ਕੇ ਕੀਤਾ ਵੱਡਾ ਐਲਾਨ

ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਵੇਂ ਵਿਧਾਨ ਸਭਾ ਵਿੱਚ AIADMK ਦੇ ਵਿਧਾਇਕ ਅਜੇ ਇੱਕਜੁੱਟ ਬੈਠੇ ਹਨ, ਪਰ ਅੰਦਰੂਨੀ ਤੌਰ 'ਤੇ ਪਾਰਟੀ ਟੁੱਟਣ ਦੇ ਕੰਢੇ 'ਤੇ ਹੈ। ਜੇਕਰ ਸੀਨੀਅਰ ਆਗੂਆਂ ਨੇ ਆਪਸੀ ਮਤਭੇਦ ਜਲਦੀ ਨਾ ਸੁਲਝਾਏ, ਤਾਂ ਤਾਮਿਲਨਾਡੂ ਦੀ ਸਿਆਸਤ ਵਿੱਚ AIADMK ਦਾ ਵਜੂਦ ਖ਼ਤਰੇ ਵਿੱਚ ਪੈ ਸਕਦਾ ਹੈ।

ਇਹ ਵੀ ਪੜ੍ਹੋ- ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET ਦੇ ਵਿਦਿਆਰਥੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News