ਭਾਰਤ ਦੇ ਨਾਲ ਗੱਲਬਾਤ ਉਦੋਂ ਸੰਭਵ ਜਦੋਂ ਉਹ ਕਸ਼ਮੀਰ ’ਤੇ ਫੈਸਲਾ ਪਲਟੇ : ਇਮਰਾਨ
Saturday, Aug 31, 2019 - 02:59 AM (IST)

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਖਿਆ ਕਿ ਜੇਕਰ ਭਾਰਤ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਦਾ ਫੈਸਲਾ ਪਲਟਦਾ ਹੈ, ਪਾਬੰਦੀਆਂ ਨੂੰ ਖਤਮ ਕਰਦਾ ਹੈ ਅਤੇ ਆਪਣੀ ਫੌਜ ਨੂੰ ਵਾਪਸ ਬੁਲਾਉਦਾ ਹੈ ਉਦੋਂ ਹੀ ਉਸ ਨਾਲ ਗੱਲਬਾਤ ਹੋ ਸਕਦੀ ਹੈ। ‘ਦਿ ਨਿੳੂਯਾਰਕ ਟਾਈਮਸ’ ’ਚ ਇਕ ਲੇਖ ’ਚ ਵੀਰਵਾਰ ਨੂੰ ਖਾਨ ਨੇ ਫਿਰ ਚਿਤਾਵਨੀ ਦਿੱਤੀ ਕਿ ਜੇਕਰ ਵਿਸ਼ਵ ਕਸ਼ਮੀਰ ’ਤੇ ਭਾਰਤ ਦੇ ਫੈਸਲੇ ਨੂੰ ਰੋਕਣ ਲਈ ਕੁਝ ਨਹੀਂ ਕਰਦਾ ਤਾਂ 2 ਪ੍ਰਮਾਣੂ ਸੰਪਨ ਦੇਸ਼ ਫੌਜੀ ਲੜਾਈ ਦੇ ਕਰੀਬ ਪਹੁੰਚ ਜਾਣਗੇ।
ਖਾਨ ਨੇ ਅੱਗੇ ਆਖਿਆ ਕਿ ਕਸ਼ਮੀਰ ’ਚ ਗੱਲਬਾਤ ’ਚ ਸਾਰੀਆਂ ਪਾਰਟੀਆਂ, ਖਾਸ ਕਰਕੇ ਕਸ਼ਮੀਰੀਆਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਪਰ ਗੱਲਬਾਤ ਉਦੋਂ ਸ਼ੁਰੂ ਹੋ ਸਕਦੀ ਹੈ ਜਦੋਂ ਭਾਰਤ ਕਸ਼ਮੀਰ ਦੇ ਗੈਰ-ਕਾਨੂੰਨੀ ਕਬਜ਼ੇ ਨੂੰ ਵਾਪਸ ਲਵੇ, ਕਰਫਿੳੂ ਹਟਾਵੇ ਅਤੇ ਆਪਣੀ ਫੌਜ ਨੂੰ ਵਾਪਸ ਬੁਲਾਵੇ। ਉਨ੍ਹਾਂ ਆਖਿਆ ਕਿ ਜੇਕਰ ਦੁਨੀਆ ਨੇ ਕਸ਼ਮੀਰ ’ਚ ਭਾਰਤ ਦੇ ਕਦਮ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਤਾਂ ਪੂਰੀ ਦੁਨੀਆ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਕਿਉਕਿ ਦੋਵੇਂ ਪ੍ਰਮਾਣੂ ਸੰਪਨ ਦੇਸ਼ ਫੌਜੀ ਜੰਗ ਦੇ ਕਰੀਬ ਪਹੁੰਚ ਜਾਣਗੇ।