ਕਰਵਾ ਚੌਥ ''ਤੇ ਵਿਆਹੁਤਾ ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਤਾਲਿਬਾਨੀ ਸਜ਼ਾ

Tuesday, Oct 22, 2024 - 04:00 PM (IST)

ਕਰਵਾ ਚੌਥ ''ਤੇ ਵਿਆਹੁਤਾ ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਤਾਲਿਬਾਨੀ ਸਜ਼ਾ

ਰਾਏਬਰੇਲੀ- ਕਹਿੰਦੇ ਹਨ ਕਿ ਇਸ਼ਕ ਦਾ ਨਸ਼ਾ ਜਦੋਂ ਚੜ੍ਹਦਾ ਹੈ ਤਾਂ ਊਚ-ਨੀਚ, ਭੇਦਭਾਵ, ਆਪਣੇ ਪਰਾਏ ਸਭ ਨੂੰ ਦਰਕਿਨਾਰ ਕਰ ਕੇ ਲੋਕ ਹਰ ਹੱਦ ਪਾਰ ਕਰ ਜਾਂਦੇ ਹਨ। ਅੱਜ ਦੇ ਨੌਜਵਾਨ ਵਰਗ ਕਾਰਨ ਅਜਿਹੀਆਂ ਘਟਨਾਵਾਂ ਰੋਜ਼ਾਨਾ ਵੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ ਪਰ ਜਦੋਂ ਇਹ ਘਟਨਾਵਾਂ ਵਿਆਹੁਤਾ ਬੰਧਨ 'ਚ ਬੱਝੇ ਲੋਕ ਕਰਨ ਲੱਗਣ ਤਾਂ ਜਾਨ ਤੱਕ ਬਣ ਆਉਂਦੀ ਹੈ। ਆਏ ਦਿਨ ਨਾਜਾਇਜ਼ ਸਬੰਧਾਂ 'ਚ ਇਕ ਜਾਂ ਦੋ ਲੋਕਾਂ ਦੀ ਜਾਨ ਜਾਣਾ ਹੁਣ ਆਮ ਗੱਲ ਹੋ ਗਈ ਹੈ। ਅਜਿਹਾ ਹੀ ਇਕ ਵਾਇਰਲ ਵੀਡੀਓ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹੈ।

ਇਹ ਵੀਡੀਓ ਕਰਵਾ ਚੌਥ ਦੇ ਦਿਨ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਪਿੰਡ ਵਿਚ ਫੜੇ ਗਏ ਵਿਆਹੁਤਾ ਪ੍ਰੇਮੀ-ਪ੍ਰੇਮਿਕਾ ਨੂੰ ਪਿੰਡ ਵਾਲਿਆਂ ਨੇ ਤਾਲਿਬਾਨੀ ਸਜ਼ਾ ਦਿੱਤੀ। ਦੱਸਿਆ ਜਾਂਦਾ ਹੈ ਕਿ ਕਰਵਾ ਚੌਥ ਦੇ ਦਿਨ ਪਿੰਡ ਦੀ ਹੀ ਵਿਆਹੁਤਾ ਪ੍ਰੇਮਿਕਾ ਨੂੰ ਪ੍ਰੇਮੀ ਮਿਲਣ ਪਹੁੰਚਿਆ ਸੀ। ਇਸ ਦਰਮਿਆਨ ਦੋਹਾਂ ਨੂੰ ਰੰਗ-ਰਲੀਆਂ ਮਨਾਉਂਦੇ ਹੋਏ ਪਿੰਡ ਵਾਸੀਆਂ ਨੇ ਫੜ ਲਿਆ, ਫਿਰ ਕੀ ਸੀ, ਪਿੰਡ ਵਾਸੀਆਂ ਨੇ ਦੋਹਾਂ ਦੇ ਹੱਥ-ਪੈਰ ਬੰਨ੍ਹ ਕੇ ਤਾਲਿਬਾਨੀ ਸਜ਼ਾ ਦਿੱਤੀ। ਔਰਤ ਨੂੰ ਦਰੱਖ਼ਤ ਨਾਲ ਬੰਨ ਕੇ ਪਿੰਡ ਵਾਸੀਆਂ ਨੇ ਗਾਲ੍ਹਾਂ ਕੱਢਦੇ ਹੋਏ ਤਾਲਿਬਾਨੀ ਸਜ਼ਾ ਦਿੱਤੀ। 

ਦੱਸਿਆ ਜਾਂਦਾ ਹੈ ਕਿ ਪ੍ਰੇਮਿਕਾ ਦਾ ਪਤੀ ਕਮਾਉਣ ਲਈ ਬਾਹਰ ਗਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਪ੍ਰੇਮੀ ਨੂੰ ਜ਼ਮੀਨ 'ਹੱਥ-ਪੈਰ' ਬੰਨ ਕੇ ਤਾਲਿਬਾਨੀ ਸਜ਼ਾ ਦਿੱਤੀ ਗਈ। ਹੁਣ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 


author

Tanu

Content Editor

Related News