''ਤਾਲਿਬਾਨ ਆਪਣੇ ਪਾਕਿਸਤਾਨੀ ਆਕਾ ਨਾਲ ਕਰ ਸਕਦੈ ਆਜ਼ਾਦੀ ਦਾ ਐਲਾਨ''
Wednesday, Sep 01, 2021 - 12:35 AM (IST)
ਨਵੀਂ ਦਿੱਲੀ- ਇਤਿਹਾਸਕਾਰ ਤੇ ਲੇਖਕ ਵਿਲੀਅਮ ਡੇਲਰਿੰਪਲ ਨੇ ਚਿਤਾਵਨੀ ਦਿੱਤੀ ਹੈ ਕਿ ਤਾਲਿਬਾਨ ਨੂੰ ਘੱਟ ਨਹੀਂ ਮੰਨਣਾ ਚਾਹੀਦਾ ਹੈ ਅਤੇ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਨੂੰ ਪਾਕਿਸਤਾਨ ਨੇ ਟਰੇਨਿੰਗ ਦਿੱਤੀ ਅਤੇ ਉਸਦੀ ਆਰਥਿਕ ਮਦਦ ਕੀਤੀ ਹੈ ਪਰ ਹੁਣ ਇਹ ਸੰਭਾਵਨਾ ਵੀ ਹੈ ਕਿ ਉਹ ਆਕਾ (ਪੇਮਾਸਟਰ) ਨਾਲ ਹੀ ਆਜ਼ਾਦੀ ਦਾ ਐਲਾਨ ਕਰ ਸਕਦਾ ਹੈ। ਡੇਲਰਿੰਪਲ ਨੇ ਕਿਹਾ ਕਿ ਅਮਰੀਕਾ ਦਾ ਅਫਗਾਨਿਸਤਾਨ ਤੋਂ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਫੈਸਲਾ ‘ਰਣਨੀਤਕ ਰੂਪ ਨਾਲ ਗਲਤ’ ਅਤੇ ‘ਭਾਵਨਾਤਮਕ ਰੂਪ ਨਾਲ ਚੰਗੀ ਸੋਚ ਵਾਲਾ ਨਹੀਂ ਹੈ।
ਇਹ ਖ਼ਬਰ ਪੜ੍ਹੋ- ਵਿਸ਼ਵ ਪੱਧਰੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਹਾਂ : ਰੂਟ
ਡੇਲਰਿੰਪਲ 2012 ਵਿਚ ਆਈ ‘ਰਿਟਰਨ ਆਫ ਏ ਕਿੰਗ : ਦਿ ਬੈਟਲ ਫਾਰ ਅਫਗਾਨਿਸਤਾਨ’ ਨਾਂ ਦੀ ਕਿਤਾਬ ਦੇ ਲੇਖਕ ਹਨ। ਉਨ੍ਹਾਂ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਮੰਗਲਵਾਰ ਨੂੰ ਕਾਬੁਲ ਤੋਂ ਅਮਰੀਕਾ ਦੇ ਬਾਕੀ ਬਚੇ ਫੌਜੀ ਇਕ ਜਹਾਜ਼ ਰਾਹੀਂ ਮੁਲਕ ਤੋਂ ਰਵਾਨਾ ਹੋ ਗਏ ਅਤੇ ਜੰਗ ਵਿਚ ਤਬਾਹ ਦੇਣ ਨੂੰ ਤਾਲਿਬਾਨ ਦੇ ਹੱਥਾਂ ਵਿਚ ਛੱਡ ਦਿੱਤਾ। ਡੇਲਰਿੰਪਲ ਨੇ ਕਿਹਾ ਕਿ ਜੇਕਰ ਕੁਝ ਭਾਰਤੀ ਰਣਨੀਤੀਕਾਰ ਅਤੇ ਲੇਖਕ ਤਾਲਿਬਾਨ ਨੂੰ ਪੂਰੀ ਤਰ੍ਹਾਂ ਨਾਲ ਪਾਕਿਸਤਾਨੀ ਅੰਦੋਲਨ ਦੱਸਦੇ ਹਨ ਤਾਂ ਇਹ ਗਲਤ ਹੈ। ਇਹ ਇਕ ਅਫਗਾਨ ਅੰਦੋਲਨ ਹੈ ਜੋ ਇਕ ਅਤਿਅੰਤ ਕੱਟੜ ਅਤੀ-ਸ਼ਰਧਾਵਾਨ ਪੇਂਡੂ ਅਫਗਾਨ ਅੰਦੋਲਨ ਨੂੰ ਦਰਸ਼ਾਉਂਦਾ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਉਨ੍ਹਾਂ ਫਾਈਨਾਂਸ ਕੀਤਾ, ਮੈਦਾਨ ਵਿਚ ਉਤਰਿਆ ਅਤੇ ਉਨ੍ਹਾਂ ਪਨਾਹ ਦਿੱਤੀ ਅਤੇ ਇਹ 20 ਸਾਲ ਤੱਕ ਹੋਇਆ।
ਇਹ ਖ਼ਬਰ ਪੜ੍ਹੋ- BCCI ਨੇ ਨਵੀਂ IPL ਫ੍ਰੈਂਚਾਇਜ਼ੀ ਲਈ ਟੈਂਡਰ ਜਾਰੀ ਕਰਨ ਦਾ ਕੀਤਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।