ਤਾਲਿਬਾਨੀ ਫੌਜ ਮੁਖੀ ਦੀ ਪੰਜਸ਼ੀਰ ਨੂੰ ਧਮਕੀ, ਕਿਹਾ-ਲੋਕਤੰਤਰ ਦੀ ਰੱਖਿਆ ਕਰਨ ਵਾਲਿਆਂ ਨੂੰ ਛੱਡਾਂਗੇ ਨਹੀਂ

Thursday, Sep 16, 2021 - 10:34 AM (IST)

ਤਾਲਿਬਾਨੀ ਫੌਜ ਮੁਖੀ ਦੀ ਪੰਜਸ਼ੀਰ ਨੂੰ ਧਮਕੀ, ਕਿਹਾ-ਲੋਕਤੰਤਰ ਦੀ ਰੱਖਿਆ ਕਰਨ ਵਾਲਿਆਂ ਨੂੰ ਛੱਡਾਂਗੇ ਨਹੀਂ

ਨਵੀਂ ਦਿੱਲੀ (ਅਨਸ) - ਤਾਲਿਬਾਨ ਦੇ ਫੌਜ ਮੁਖੀ ਫਸੀਹੁਦੀਨ ਨੇ ਕਿਹਾ ਕਿ ਜੋ ਲੋਕ ਅਫਗਾਨਿਸਤਾਨ ’ਚ ਲੋਕਤੰਤਰ ਦੀ ਰੱਖਿਆ ਕਰਦੇ ਹਨ ਅਤੇ ਤਾਲਿਬਾਨ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਕੁਚਲਿਆ ਜਾਵੇਗਾ। ਕਾਬੁਲ ’ਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਨੂੰ ਕੁਚਲ ਦੇਣਗੇ, ਜੋ ਅਫਗਾਨਿਸਤਾਨ ’ਚ ਵਿਸ਼ੇਸ਼ ਜਾਤੀ ਗਰੁੱਪਾਂ ਜਾਂ ਵਿਰੋਧ ਦੇ ਨਾਂ ’ਤੇ ਪਿਛਲੇ 2 ਦਹਾਕਿਆਂ ਤੋਂ ਲਾਭ ਉਠਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ

ਹਾਲਾਂਕਿ ਉਨ੍ਹਾਂ ਨੇ ਸਿੱਧੇ ਤੌਰ ’ਤੇ ਕਿਸੇ ਗਰੁੱਪ ਦਾ ਨਾਂ ਨਹੀਂ ਲਿਆ, ਉਨ੍ਹਾਂ ਨੇ ਸ਼ਾਇਦ ਪੰਜਸ਼ੀਰ ਸੂਬੇ ’ਚ ਅਹਿਮਦ ਮਸੂਦ ਦੀ ਅਗਵਾਈ ਵਾਲੇ ਵਿਰੋਧੀ ਮੋਰਚੇ ਵੱਲ ਇਸ਼ਾਰਾ ਕੀਤਾ। ਫਸੀਹੁਦੀਨ ਨੇ ਕਿਹਾ ਕਿ ਇਹ ਲੋਕ ਸੁਰੱਖਿਆ ’ਚ ਰੁਕਾਵਟ ਪਾ ਰਹੇ ਹਨ ਅਤੇ ਅਫਗਾਨਿਸਤਾਨ ’ਚ ਖੂਨ-ਖਰਾਬਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਕ ਸ਼ਕਤੀਸ਼ਾਲੀ ਅਫਗਾਨ ਰਾਸ਼ਟਰੀ ਸੈਨਾ ਦੀ ਸਥਾਪਨਾ ਬਾਰੇ ਸਲਾਹ-ਮਸ਼ਵਰਾ ਚੱਲ ਰਿਹਾ ਹੈ।


author

rajwinder kaur

Content Editor

Related News