11-12 ਫਰਵਰੀ ਨੂੰ ਨਹੀਂ ਹੋਣਗੇ ਤਾਜ ਦੇ ਦੀਦਾਰ, ਜਾਣੋ ਵਜ੍ਹਾ
Wednesday, Feb 08, 2023 - 06:12 PM (IST)
ਆਗਰਾ- ਆਗਰਾ 'ਚ ਜੀ-20 ਦੇਸ਼ਾਂ ਦੇ ਸੰਮੇਲਨ ਦੇ ਚੱਲਦੇ 11 ਅਤੇ 12 ਫਰਵਰੀ ਨੂੰ ਵਿਸ਼ਵ ਪ੍ਰਸਿੱਧ ਤਾਜ ਮਹਿਲ ਅਤੇ ਆਗਰਾ ਕਿਲ੍ਹਾ ਆਮ ਸੈਲਾਨੀਆਂ ਲਈ ਬੰਦ ਰਹਿਣਗੇ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਜੀ-20 ਦੇਸ਼ਾਂ ਦੇ ਸੰਮੇਲਨ ਦੀ ਪਹਿਲੀ ਕਾਨਫਰੰਸ ਤਾਜ ਨਗਰੀ 'ਚ 11 ਤੋਂ 13 ਫਰਵਰੀ ਤੱਕ ਪ੍ਰਸਤਾਵਿਤ ਹੈ। ਜੀ-20 ਦੇਸ਼ਾਂ ਦਾ ਵਫ਼ਦ 10 ਫਰਵਰੀ ਦੀ ਸ਼ਾਮ ਨੂੰ ਇੱਥੇ ਆ ਜਾਵੇਗਾ।
ਇਹ ਵੀ ਪੜ੍ਹੋ- ਲਾੜੀ ਬਣਨ ਜਾ ਰਹੀ ਹੈ ਸਮ੍ਰਿਤੀ ਇਰਾਨੀ ਦੀ ਧੀ ਸ਼ੈਨੇਲ, 500 ਸਾਲ ਪੁਰਾਣੇ ਸ਼ਾਹੀ ਕਿਲ੍ਹੇ 'ਚ ਲਵੇਗੀ ਸੱਤ ਫੇਰੇ
ਇਸ ਸਮੇਂ ਦੌਰਾਨ ਮਹਿਮਾਨ ਤਾਜ ਮਹਿਲ, ਆਗਰਾ ਕਿਲ੍ਹਾ, ਇਤਮਾਦੁਦੌਲਾ ਸਮਾਰਕ ਵੇਖਣ ਜਾਣਗੇ। ਇਸ ਲਈ ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਵਲੋਂ ਸਮਾਰਕ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਆਗਰਾ ਕਿਲ੍ਹਾ 11 ਅਤੇ ਤਾਜ ਮਹਿਲ 12 ਫਰਵਰੀ ਨੂੰ ਆਮ ਸੈਲਾਨੀਆਂ ਲਈ ਬੰਦ ਰਹੇਗਾ।
ਇਹ ਵੀ ਪੜ੍ਹੋ- ਲੋਕ ਸਭਾ 'ਚ PM ਮੋਦੀ ਬੋਲੇ- ਅੱਜ ਪੂਰੀ ਦੁਨੀਆ 'ਚ ਭਾਰਤ ਨੂੰ ਲੈ ਕੇ ਆਸ ਅਤੇ ਭਰੋਸਾ ਹੈ
ਦੱਸ ਦੇਈਏ ਕਿ ਜੀ-20 ਦਾ ਵਫ਼ਦ 11 ਫਰਵਰੀ ਨੂੰ ਇੱਥੇ ਮਹਿਲਾ ਸਸ਼ਕਤੀਕਰਨ 'ਤੇ ਹੋਣ ਵਾਲੇ ਸੰਮੇਲਨ 'ਚ ਸ਼ਿਰਕਤ ਕਰੇਗਾ। ਵਫ਼ਦ 'ਚ 180 ਵਿਦੇਸ਼ੀ ਮਹਿਮਾਨ ਹੋਣਗੇ। ਇਸ ਤੋਂ ਪਹਿਲਾਂ ਜੀ-20 ਵਫ਼ਦ ਲਈ ਦੋਵਾਂ ਸਮਾਰਕਾਂ ਨੂੰ 12 ਫਰਵਰੀ ਨੂੰ ਆਮ ਸੈਲਾਨੀਆਂ ਲਈ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ।