ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਦੇ ਸਹੁਰੇ ਦਾ ਨਮੂਨਾ ਹੋਇਆ ਗਾਇਬ, ਮੁੜ ਹੋਵੇਗੀ ਜਾਂਚ

05/07/2020 4:46:57 PM

ਸਹਾਰਨਪੁਰ (ਉੱਤਰ ਪ੍ਰਦੇਸ਼)- ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਦੇ ਸਹੁਰੇ ਮੌਲਾਨਾ ਸਲਮਾਨ ਦਾ ਕੋਰੋਨਾ ਵਾਇਰਸ ਇਨਫੈਕਸ਼ਨ ਸੰਬੰਧੀ ਜਾਂਚ ਲਈ ਲਿਆ ਗਿਆ ਨਮੂਨਾ ਨੋਇਡਾ ਸਥਿਤ ਪ੍ਰਯੋਗਸ਼ਾਲਾ ਤੋਂ ਕਿਤੇ ਗਵਾਚ ਗਿਆ, ਜਿਸ ਤੋਂ ਬਾਅਦ ਹੁਣ ਉਨਾਂ ਦਾ ਨਮੂਨਾ ਫਿਰ ਤੋਂ ਜਾਂਚ ਲਈ ਭੇਜਿਆ ਜਾਵੇਗਾ। ਸਹਾਰਨਪੁਰ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਬੀ.ਐੱਸ ਸੋਢੀ ਨੇ ਦੱਸਿਆ ਕਿ ਮੌਲਾਨਾ ਸਾਦ ਦੀ ਸਹੁਰਾ ਘਰ ਸਹਾਰਨਪੁਰ 'ਚ ਹੈ।

ਉਨਾਂ ਨੇ ਦੱਸਿਆ ਕਿ ਮੌਲਾਨਾ ਸਾਦ ਦੇ 2 ਰਿਸ਼ਤੇਦਾਰਾਂ ਦੇ ਇਨਫੈਕਟਡ ਪਾਏ ਜਾਣ ਤੋਂ ਬਾਅਦ ਉਨਾਂ ਦੇ ਨੇੜਲੇ ਸੰਬੰਧੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ। ਸੋਢੀ ਨੇ ਦੱਸਿਆ ਕਿ ਮੌਲਾਨਾ ਸਾਦ ਦੇ ਸਹੁਰੇ ਮੌਲਾਨਾ ਸਲਮਾਨ ਸਮੇਤ ਉਨਾਂ ਦੇ ਨੇੜਲੇ ਸੰਬੰਧੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ, ਜਿਨਾਂ 'ਚ ਉਨਾਂ ਦੇ 15 ਰਿਸ਼ਤੇਦਾਰਾਂ 'ਚ ਇਨਫੈਕਸ਼ਨ ਨਹੀਂ ਪਾਇਆ ਗਿਆ। ਸੋਢੀ ਨੇ ਦੱਸਿਆ ਕਿ ਇਨਾਂ ਰਿਸ਼ਤੇਦਾਰਾਂ ਨਾਲ ਮੌਲਾਨਾ ਸਲਮਾਨ ਦੀ ਰਿਪੋਰਟ ਨਹੀਂ ਮਿਲੀ ਤਾਂ ਜਾਂਚ 'ਚ ਪਤਾ ਲੱਗਾ ਕਿ ਉਨਾਂ ਦਾ ਨਮੂਨਾ ਪ੍ਰਯੋਗਸ਼ਾਲਾ ਤੋਂ ਗਵਾਚ ਗਿਆ ਹੈ। ਉਨਾਂ ਨੇ ਦੱਸਿਆ ਕਿ ਮੌਲਾਨਾ ਸਲਮਾਨ ਦਾ ਫਿਰ ਤੋਂ ਨਮੂਨਾ ਲੈ ਕੇ ਜਾਂਚ ਲਈ ਭੇਜਿਆ ਜਾਵੇਗਾ।


DIsha

Content Editor

Related News