ਆਪ੍ਰੇਸ਼ਨ ਆਲਆਊਟ ਤੋਂ ਡਰੇ ਅੱਤਵਾਦੀ ਅਹੁਦੇ ਛੱਡਣ ਲਈ ਮਜਬੂਰ

Tuesday, Feb 06, 2018 - 08:55 PM (IST)

ਆਪ੍ਰੇਸ਼ਨ ਆਲਆਊਟ ਤੋਂ ਡਰੇ ਅੱਤਵਾਦੀ ਅਹੁਦੇ ਛੱਡਣ ਲਈ ਮਜਬੂਰ

ਨਵੀਂ ਦਿੱਲੀ— ਕਸ਼ਮੀਰ ਘਾਟੀ 'ਚ ਭਾਰਤੀ ਫੌਜ ਦੇ ਆਪ੍ਰੇਸ਼ਨ ਆਲਆਊਟ ਨੇ ਅੱਤਵਾਦੀਆਂ ਦਾ ਲੱਕ ਤੋੜ ਦਿੱਤਾ ਹੈ। ਮਾਹੌਲ ਇਹ ਹੈ ਕਿ ਵੱਡੇ ਸੂਰਮੇ ਕਹੇ ਜਾਣ ਵਾਲੇ ਦਹਿਸ਼ਤਗਰਦ ਸੰਗਠਨ ਵੀ ਬੌਖਲਾਏ ਹੋਏ ਹਨ ਤੇ ਉਨ੍ਹਾਂ 'ਚ ਆਪਸੀ ਲੜਾਈ ਸ਼ੁਰੂ ਹੋ ਗਈ ਹੈ।
ਖੂਫੀਆ ਰਿਪੋਰਟ ਤੋਂ ਇਸ ਸਬੰਧ 'ਚ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਹਾਫਿਜ਼ ਸਈਦ ਤੇ ਮੌਲਾਨਾ ਮਸੂਦ ਅਜ਼ਹਰ ਸਈਦ ਸਲਾਹੁਦੀਨ ਨੂੰ ਹਿਜ਼ਬੁਲ ਮੁਜਾਹੀਦੀਨ ਨੇ ਚੀਫ ਦੇ ਅਹੁਦੇ ਤੋਂ ਹਟਾਉਣ 'ਚ ਲੱਗੇ ਹੋਏ ਹਨ। ਇਕ ਨਿਊਜ਼ ਚੈਨਲ ਨੇ ਆਪਣੇ ਕੋਲ ਇੰਟੈਲੀਜੈਂਸ ਵਿੰਗ ਦੀ ਰਿਪੋਰਟ ਹੋਣ ਦਾ ਦਾਅਵਾ ਕੀਤਾ ਹੈ। ਰਿਪੋਰਟ ਮੁਤਾਬਕ ਲਸ਼ਕਰ ਤੇ ਜੈਸ਼ ਦੇ ਚੀਫ ਨੇ ਹਿਜ਼ਬੁਲ ਮੁਜਾਹੀਦੀਨ ਦੇ ਚੀਫ ਸਈਦ ਸਲਾਹੁਦੀਨ ਨੂੰ ਹਟਾਉਣ ਲਈ ਪਾਕਿਸਤਾਨੀ ਖੂਫੀਆ ਏਜੰਸੀ ਆਈ.ਐੱਸ.ਆਈ. ਨੂੰ ਸਿਫਾਰਿਸ਼ ਕੀਤੀ ਹੈ।
ਰਿਪੋਰਟ ਮੁਤਾਬਕ ਜੋ ਜਾਣਕਾਰੀ ਮਿਲੀ ਹੈ, ਉਸ 'ਚ ਆਈ.ਐੱਸ.ਆਈ. ਹਿਜ਼ਬੁਲ ਮੁਜਾਹੀਦੀਨ ਦੇ ਵੱਡੇ ਕਮਾਂਡਰ ਅਮੀਰ ਖਾਨ ਤੇ ਇਮਤਿਆਜ਼ ਖਾਨ ਨੂੰ ਚੀਫ ਬਣਾਉਣਾ ਚਾਹੁੰਦੀ ਹੈ। ਦੂਜੇ ਪਾਸੇ ਇਹ ਜਾਣਕਾਰੀ ਮਿਲੀ ਹੈ ਕਿ ਹਾਫਿਜ਼ ਸਈਦ ਤੇ ਮਸੂਦ ਅਜ਼ਹਰ ਨੇ ਆਈ.ਐੱਸ.ਆਈ. ਦੀ ਸ਼ਹਿ 'ਤੇ ਸਈਦ ਸਲਾਹੁਦੀਨ ਨੂੰ ਕਸ਼ਮੀਰ 'ਚ ਅੱਤਵਾਦ ਫੈਲਾਉਣ ਦੇ ਲਈ ਯੂਨਾਈਟੇਡ ਜਿਹਾਦ ਕੌਸਲ ਦਾ ਚੀਫ ਬਣਾ ਰੱਖਿਆ ਸੀ। ਦੱਸਣਯੋਗ ਹੈ ਕਿ ਯੂਜੇਸੀ 'ਚ ਲਸ਼ਕਰ-ਏ-ਤੋਇਬਾ, ਹਿਜ਼ਬੁਲ ਮੁਜਾਹੀਦੀਨ ਤੇ ਜੈਸ਼-ਏ-ਮੁਹੰਮਦ ਵਰਗੇ ਖਤਰਨਾਕ ਅੱਤਵਾਦੀ ਸੰਗਠਨ ਸ਼ਾਮਲ ਹਨ। ਜਿਸ ਦੀ ਜ਼ਿੰਮੇਦਾਰੀ ਸਈਦ ਸਲਾਹੁਦੀਨ ਦੇ ਕੋਲ ਸੀ। ਪਰ ਹੁਣ ਅੱਤਵਾਦ ਦੇ ਆਕਾ ਦੀ ਰਿਟਾਇਰਮੈਂਟ ਹੋਣ ਵਾਲੀ ਹੈ।


Related News