ਸਈਅਦ ਅਲੀ ਸ਼ਾਹ ਗਿਲਾਨੀ ਦੇ ਜੁਆਈ ਤੋਂ ਈ.ਡੀ. ਕਰੇਗੀ ਪੁੱਛ-ਗਿੱਛ

03/20/2019 5:15:39 PM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਅੱਤਵਾਦ ਦੇ ਵਿੱਤ ਪੋਸ਼ਣ (ਫੰਡਿੰਗ) ਦੇ ਮਾਮਲੇ 'ਚ ਬੁੱਧਵਾਰ ਨੂੰ ਈ.ਡੀ. ਨੂੰ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੇ ਜੁਆਈ ਅਲਤਾਫ ਸ਼ਾਹ ਅਤੇ ਹੋਰਾਂ ਤੋਂ ਪੁੱਛ-ਗਿੱਛ ਦੀ ਮਨਜ਼ੂਰੀ ਦੇ ਦਿੱਤੀ। ਮਾਮਲੇ 'ਚ ਲਸ਼ਕਰ-ਏ-ਤੋਇਬਾ ਮੁਖੀ ਅਤੇ 26/11 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਅਦ ਦੀ ਸ਼ਮੂਲੀਅਤ ਸੀ। ਚੀਫ ਜਸਟਿਸ ਰਾਕੇਸ਼ ਸਿਆਲ ਨੇ ਏਜੰਸੀ ਨੂੰ ਸ਼ਾਹ, ਪਾਕਿਸਤਾਨੀ ਨੇਤਾਵਾਂ ਅਤੇ ਕਸ਼ਮੀਰੀ ਵੱਖਵਾਦੀਆਂ ਨਾਲ ਦੋਸਤੀ ਰੱਖਣ ਵਾਲੇ ਰਸੂਖਦਾਰ ਜਹੂਰ ਵਤਾਲੀ ਅਤੇ ਯੂ.ਏ.ਈ. 'ਚ ਰਹਿਣ ਵਾਲੇ ਕਾਰੋਬਾਰੀ ਨਵਲ ਕਿਸ਼ੋਰ ਕਪੂਰ ਤੋਂ ਪੁੱਛ-ਗਿੱਛ ਦੀ ਮਨਜ਼ੂਰੀ ਦੇ ਦਿੱਤੀ।

ਕੋਰਟ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 24 ਮਾਰਚ ਅਤੇ 5 ਅਪ੍ਰੈਲ ਦਰਮਿਆਨ ਤਿੰਨ ਦਿਨਾਂ ਤੱਕ ਸ਼ਾਹ, ਵਤਾਲੀ ਅਤੇ ਕਪੂਰ ਤੋਂ ਪੁੱਛ-ਗਿੱਛ ਦੀ ਮਨਜ਼ੂਰੀ ਹੋਵੇਗੀ। ਅੱਤਵਾਦ ਦੇ ਵਿੱਤ ਪੋਸ਼ਣ ਮਾਮਲੇ 'ਚ ਐੱਨ.ਆਈ.ਏ. ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਹ ਸਾਰੇ ਤਿਹਾੜ ਜੇਲ 'ਚ ਹਨ। ਐੱਨ.ਆਈ.ਏ. ਨੇ ਪਹਿਲਾਂ ਵੀ ਦੋਸ਼ੀਆਂ ਵਿਰੁੱਧ ਦੋਸ਼ ਪੱਤਰ ਦਾਖਲ ਕੀਤਾ ਸੀ। ਇਸ 'ਚ ਹਿਜ਼ਬੁਲ ਮੁਜਾਹੀਦੀਨ ਮੁਖੀ ਸਈਅਦ ਸਲਾਹੁਦੀਨ ਤੋਂ ਇਲਾਵਾ 10 ਹੋਰ 'ਤੇ ਅਪਰਾਧਕ ਸਾਜਿਸ਼ ਅਤੇ ਦੇਸ਼ਧ੍ਰੋਹ ਦੇ ਨਾਲ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਕਾਨੂੰਨ ਦੇ ਸਖਤ ਪ੍ਰਬੰਧ ਦੇ ਅਧੀਨ ਦੋਸ਼ ਲਗਾਏ ਹਨ।


DIsha

Content Editor

Related News