ਵਡੋਦਰਾ ਦੇ ਹਸਪਤਾਲ ’ਚ ਸਵਾਈਨ ਫਲੂ ਦੇ ਮਰੀਜ਼ ਦੀ ਮੌਤ

Tuesday, Jan 02, 2024 - 07:11 PM (IST)

ਵਡੋਦਰਾ ਦੇ ਹਸਪਤਾਲ ’ਚ ਸਵਾਈਨ ਫਲੂ ਦੇ ਮਰੀਜ਼ ਦੀ ਮੌਤ

ਵਡੋਦਰਾ, (ਭਾਸ਼ਾ)- ਗੁਜਰਾਤ ’ਚ ਵਡੋਦਰਾ ਦੇ ਸਰਕਾਰੀ ਹਸਪਤਾਲ ਵਿੱਚ ਸਵਾਈਨ ਫਲੂ ਤੋਂ ਪੀੜਤ 57 ਸਾਲ ਦੇ ਇੱਕ ਵਿਅਕਤੀ ਦੀ ਮੰਗਲਵਾਰ ਮੌਤ ਹੋ ਗਈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਐੱਸ. ਐੱਸ. ਜੀ. ਹਸਪਤਾਲ ਦੇ ਰੈਜ਼ੀਡੈਂਟ ਮੈਡੀਕਲ ਅਫਸਰ ਡਾ. ਦੇਵਸ਼ੀ ਹੇਲੀਆ ਨੇ ਦੱਸਿਆ ਕਿ ਉਕਤ ਮਰੀਜ਼ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਐੱਚ 1-ਐੱਨ 1 ਵਾਇਰਸ ਤੋਂ ਪੀੜਤ ਪਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਐੱਸ. ਐੱਸ. ਜੀ. ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਉਕਤ ਮਰੀਜ਼ ਵੱਖ-ਵੱਖ ਬਿਮਾਰੀਆਂ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਸੀ। ਹੇਲੀਆ ਨੇ ਦੱਸਿਆ ਕਿ ਉਸਨੂੰ 31 ਦਸੰਬਰ ਨੂੰ ਐੱਸ. ਐੱਸ. ਜੀ. ਹਸਪਤਾਲ ਦੇ ਵੱਖਰੇ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ। 

ਡਾਕਟਰ ਹੇਲੀਆ ਨੇ  ਦੱਸਿਆ ਕਿ ਮਰੀਜ਼ ਪਿਛਲੇ 10 ਸਾਲਾਂ ਤੋਂ ਆਸਟਿਨ ਦੀ ਬਿਮਾਰੀ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੀ ਬਿਮਾਰੀ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਸੀ।


author

Rakesh

Content Editor

Related News