ਜਬਰ-ਜ਼ਨਾਹ ਦੇ ਵਧਦੇ ਮਾਮਲਿਆਂ ਵਿਰੁੱਧ ਸਵਾਤੀ ਮਾਲੀਵਾਲ ਅੱਜ ਤੋਂ ਬੈਠੇਗੀ ਮਰਨ ਵਰਤ ’ਤੇ
Monday, Dec 02, 2019 - 11:11 PM (IST)

ਨਵੀਂ ਦਿੱਲੀ — ਦਿੱਲੀ ਇਸਤਰੀ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਸਾਹਮਣੇ ਆਈਆਂ ਜਬਰ-ਜ਼ਨਾਹ ਦੀਆਂ ਘਿਨੌਣੀਆਂ ਵਾਰਦਾਤਾਂ ਦੇ ਖਿਲਾਫ ਕਲ ਮੰਗਲਵਾਰ ਤੋਂ ਮਰਨ ਵਰਤ ’ਤੇ ਬੈਠੇਗੀ। ਉਹ ਜੰਤਰ-ਮੰਤਰ 'ਤੇ ਮਰਨ ਵਰਤ ਆਰੰਭ ਕਰੇਗੀ। ਇਕ ਬਿਆਨ ਵਿਚ ਮਾਲੀਵਾਲ ਨੇ ਕਿਹਾ ਕਿ ਦੇਸ਼ ਵਿਚ ਜੋ ਕੁਝ ਵਾਪਰ ਰਿਹਾ ਹੈ, ਉਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਘੱਟ ਹੈ। ਦੇਸ਼ ਵਿਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਜੋ ਕੁਝ ਹੋ ਰਿਹਾ ਹੈ, ਉਸ ਨੇ ਮੇਰੀ ਜ਼ਮੀਰ ਨੂੰ ਹਲੂਣ ਦਿੱਤਾ ਹੈ। ਇਸ ਲਈ ਮੈਂ ਮਰਨ ਵਰਤ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।