ਸਵਾਤੀ ਮਾਲੀਵਾਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ

Tuesday, Dec 17, 2019 - 05:53 PM (IST)

ਸਵਾਤੀ ਮਾਲੀਵਾਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਨਵੀਂ ਦਿੱਲੀ-ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਅੱਜ ਭਾਵ ਮੰਗਲਵਾਰ ਸਥਾਨਕ ਲੋਕ ਨਾਇਕ ਜੈਪ੍ਰਕਾਸ਼ ਨਾਰਾਇਨ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦੱਸ ਦੇਈਏ ਕਿ ਸਵਾਤੀ ਮਾਲੀਵਾਲ ਨੂੰ 13 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਹਾਲਤ ਵਿਗੜਨ ’ਤੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਦੱਸਣਯੋਗ ਹੈ ਕਿ ਮਾਲੀਵਾਲ ਨੇ ਜਬਰ ਜ਼ਨਾਹ ਦੇ ਦੋਸ਼ਿਆਂ ਨੂੰ ਸਜ਼ਾ ਮਿਲਨ ਤੋਂ 6 ਮਹੀਨਿਆਂ ਅੰਦਰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ।

ਮਾਲੀਵਾਲ ਨੇ ਟਵਿੱਟਰ ’ਤੇ ਲਿਖਿਆ ਕਿ ਸਰੀਰ ’ਚ ਅਜੇ ਵੀ ਬੇਹੱਦ ਕਮਜ਼ੋਰੀ ਹੈ ਪਰ ਮੈਂ ਵਧੀਆ ਮਹਿਸੂਸ ਕਰ ਰਹੀ ਹਾਂ। 13 ਦਿਨ ਦੀ ਮੇਰੀ ਭੁੱਖ ਹੜਤਾਲ ਭਾਵੇਂ ਖਤਮ ਹੋ ਗਈ ਹੈ ਪਰ ਹੌਂਸਲੇ ਹੋਰ ਵੀ ਬੁਲੰਦ ਹੋਏ ਹਨ। ਦੇਸ਼ ’ਚ ਜਬਰ ਜ਼ਨਾਹ ਵਿਰੁੱਧ ਸਖਤ ਸਿਸਟਮ ਬਣਵਾ ਕੇ ਹੀ ਮੈਂ ਸਾਹ ਲਵਾਂਗੀ।


author

Iqbalkaur

Content Editor

Related News