ਨਿਕਿਤਾ ਕਤਲਕਾਂਡ : ਸਵਾਮੀ ਰਾਮਦੇਵ ਨੇ ਕੀਤੀ ਕਾਤਲਾਂ ਨੂੰ ਚੌਰਾਹੇ ''ਤੇ ਫਾਂਸੀ ਦੇਣ ਦੀ ਮੰਗ
Friday, Oct 30, 2020 - 03:00 PM (IST)

ਹਰਿਆਣਾ/ਹਰਿਦੁਆਰ- ਯੋਗ ਗੁਰੂ ਸਵਾਮੀ ਰਾਮਦੇਵ ਨੇ ਵੀਰਵਾਰ ਨੂੰ ਲਵ ਜਿਹਾਦ ਦੇ ਨਾਂ 'ਤੇ ਦੇਸ਼ 'ਚ ਹੋ ਰਹੇ ਕਤਲਾਂ ਨੂੰ ਸ਼ਰਮਨਾਕ ਦੱਸਦੇ ਹੋਏ ਬਲੱਭਗੜ੍ਹ ਦੀ ਨਿਕਿਤਾ ਤੋਮਰ ਕਤਲਕਾਂਡ ਦੇ ਦੋਸ਼ੀਆਂ ਲਈ ਜਨਤਕ ਰੂਪ ਨਾਲ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ, ਜਿਸ ਨਾਲ ਅਜਿਹੀਆਂ ਘਟਨਾਵਾਂ ਮੁੜ ਹੋਣ ਤੋਂ ਰੋਕੀਆਂ ਜਾ ਸਕਣ। ਸਵਾਮੀ ਰਾਮਦੇਵ ਨੇ ਕਿਹਾ ਕਿ ਅਜਿਹੇ ਭਿਆਨਕ ਅਪਰਾਧਾਂ ਨਾਲ ਭਾਰਤ ਅਤੇ ਭਾਰਤ ਮਾਤਾ ਕਲੰਕਿਤ ਹੋ ਰਹੇ ਹਨ।
ਇਹ ਵੀ ਪੜ੍ਹੋ : ਨਿਕਿਤਾ ਕਤਲਕਾਂਡ 'ਚ ਦੋਸ਼ੀ ਨੇ ਕਬੂਲਿਆ ਘਿਨੌਣਾ ਸੱਚ, ਇਸ ਵਜ੍ਹਾ ਕਰਕੇ ਮਾਰੀ ਸੀ ਗੋਲ਼ੀ
ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਚੌਰਾਹੇ 'ਤੇ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ, ਉਦੋਂ ਤੱਕ ਸ਼ਰੇਆਮ ਹੋਣ ਵਾਲੇ ਅਜਿਹੇ ਅਪਰਾਧ ਨਹੀਂ ਰੁਕ ਸਕਣਗੇ। ਪਤੰਜਲੀ ਯੋਗਪੀਠ 'ਚ ਇਕ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਤੋਂ ਲਵ ਜਿਹਾਦ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਅਤੇ ਅਪਰਾਧੀਆਂ ਨਾਲ ਸਖਤੀ ਨਾਲ ਨਜਿੱਠਣ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਇਸ ਸੰਬੰਧ 'ਚ ਇਸਲਾਮਿਕ ਗੁਰੂਆਂ ਅਤੇ ਮੌਲਵੀਆਂ ਤੋਂ ਵੀ ਲਵ ਜਿਹਾਦ ਦਾ ਵਿਰੋਧ ਕਰਨ ਲਈ ਕਿਹਾ ਤਾਂ ਕਿ ਸਮਾਜ 'ਚ ਹੋ ਰਹੇ ਅਪਰਾਧਾਂ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਭਾਜਪਾ ਦੇ ਤਿੰਨ ਵਰਕਰਾਂ ਦੀ ਮੌਤ, PM ਮੋਦੀ ਨੇ ਕੀਤੀ ਨਿੰਦਾ