ਸਵਾਮੀ ਪਰਿਪੂਰਨਾਨੰਦ ਹੈਦਰਾਬਾਦ ''ਚੋਂ 6 ਮਹੀਨਿਆਂ ਲਈ ਕੱਢੇ ਗਏ

Thursday, Jul 12, 2018 - 02:32 AM (IST)

ਸਵਾਮੀ ਪਰਿਪੂਰਨਾਨੰਦ ਹੈਦਰਾਬਾਦ ''ਚੋਂ 6 ਮਹੀਨਿਆਂ ਲਈ ਕੱਢੇ ਗਏ

ਹੈਦਰਾਬਾਦ—ਆਪਣੀ ਪ੍ਰਸਤਾਵਿਤ ਧਰਮਾਗ੍ਰਹਿ ਯਾਤਰਾ ਤੋਂ ਪਹਿਲਾਂ ਇਥੇ ਨਜ਼ਰਬੰਦ ਕੀਤੇ ਗਏ ਕਾਕੀਨਾਡਾ ਦੀ ਸ਼੍ਰੀਪੀਠਮ ਦੇ ਸਵਾਮੀ ਪਰਿਪੂਰਨਾਨੰਦ ਨੂੰ ਤੇਲੰਗਾਨਾ ਦੇ ਸਮਾਜ ਵਿਰੋਧੀ ਅਤੇ ਖਤਰਨਾਕ ਕੰਮਾਂ ਦੀ ਰੋਕਥਾਮ ਬਾਰੇ ਕਾਨੂੰਨ ਅਧੀਨ 6 ਮਹੀਨਿਆਂ ਲਈ ਹੈਦਰਾਬਾਦ ਸ਼ਹਿਰ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ। 
ਹੈਦਰਾਬਾਦ ਦੇ ਪੁਲਸ ਕਮਿਸ਼ਨਰ ਅੰਜਨੀ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸਵਾਮੀ ਨੂੰ ਉਨ੍ਹਾਂ ਦੀ ਪਦ ਯਾਤਰਾ ਤੋਂ ਪਹਿਲਾਂ 9 ਜੁਲਾਈ ਨੂੰ ਸਥਾਨਕ ਜੁਬਲੀ ਹਿਲਜ਼ ਵਿਖੇ ਇਕ ਰੀਅਲ ਅਸਟੇਟ ਕੰਪਨੀ ਦੀ ਮਲਕੀਅਤ ਵਾਲੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਅਜਿਹਾ  ਉਨ੍ਹਾਂ ਦੇ ਤਾਜ਼ਾ ਬਿਆਨਾਂ ਅਤੇ ਸੋਸ਼ਲ ਮੀਡੀਆ ਦੇ ਨਾਲ-ਨਾਲ ਇਲੈਕਟ੍ਰਾਨਿਕ ਮੀਡੀਆ 'ਤੇ ਹਿੰਦੂ ਦੇਵੀ ਦੇਵਤਿਆਂ ਵਿਰੁੱਧ ਮੁਹਿੰਮਾਂ ਬਾਰੇ ਉਨ੍ਹਾਂ ਦੀ ਪਦ ਯਾਤਰਾ ਤੋਂ ਪਹਿਲਾਂ ਕੀਤਾ ਗਿਆ।


Related News