ਪ੍ਰੀਖਿਆ ''ਚ ਫੇਲ ਹੋਣ ਤੋਂ ਪਰੇਸ਼ਾਨ ਵਿਦਿਆਰਥਣ ਨੇ ਨਿਗਲਿਆ ਜ਼ਹਿਰ, ਮੌਤ

02/20/2017 11:34:17 AM

ਸਿਰਸਾ— ਨਵੀਂ ਹਾਊਂਸਿੰਗ ਬੋਰਡ ਕਾਲੋਨੀ ''ਚ ਮੁਕਾਬਲਾ ਪ੍ਰੀਖਿਆ ''ਚ ਵਾਰ-ਵਾਰ ਫੇਲ ਹੋਣ ਤੋਂ ਪਰੇਸ਼ਾਨ ਇਕ ਵਿਦਿਆਰਥਣ ਨੇ ਜ਼ਹਿਰੀਲਾ ਪਦਾਰਥ ਦਾ ਸੇਵਨ ਕਰ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ''ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਹੁੱਡਾ ਪੁਲਸ ਚੌਕੀ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਨਵੀਂ ਹਾਊਂਸਿੰਗ ਬੋਰਡ ਕਾਲੋਨੀ ਦੀ 26 ਸਾਲਾ ਲੜਕੀ ਨੇ ਗਰੈਜ਼ੂਏਸ਼ਨ ਕਰ ਰੱਖੀ ਸੀ। ਉਹ ਹੁਣ ਨੌਕਰੀ ਲਈ ਕੋਸ਼ਿਸ਼ ''ਚ ਸੀ। ਇਸ ਲਈ ਉਹ ਲਗਾਤਾਰ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਪਰਿਵਾਰ ਵਾਲਿਆਂ ਅਨੁਸਾਰ ਉਸ ਨੇ ਕਈ ਟੈਸਟ ਦਿੱਤੇ ਪਰ ਕੋਈ ਕਾਮਯਾਬੀ ਨਹੀਂ ਮਿਲੀ। ਨੌਕਰੀ ਨਾ ਮਿਲਣ ਕਾਰਨ ਉਹ ਪਰੇਸ਼ਾਨ ਸੀ। ਇਸ ਲਈ ਉਸ ਨੇ ਸ਼ਨੀਵਾਰ ਨੂੰ ਆਪਣੇ ਕਮਰੇ ''ਚ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ। ਹਾਲਤ ਵਿਗੜਨ ''ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਸਿਰਸਾ ਦੇ ਨਿੱਜੀ ਹਸਪਤਾਲ ''ਚ ਭਰਤੀ ਕਰਵਾਇਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਲਾਸ਼ ਦਾ ਪੋਸਟਮਾਰਟਮ ਨਾਗਰਿਕ ਹਸਪਤਾਲ ''ਚ ਕੀਤਾ ਗਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਪੁਲਸ ਨੇ ਇਸ ਸੰਬੰਧ ''ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Disha

News Editor

Related News