ਜੰਮੂ : ਸ਼ੋਪੀਆ ''ਚ ਸ਼ੱਕੀ ਅੱਤਵਾਦੀਆਂ ਨੇ ਨਾਗਰਿਕ ਨੂੰ ਮਾਰੀ ਗੋਲੀ, ਮੌਤ

Wednesday, Mar 27, 2019 - 06:01 PM (IST)

ਜੰਮੂ : ਸ਼ੋਪੀਆ ''ਚ ਸ਼ੱਕੀ ਅੱਤਵਾਦੀਆਂ ਨੇ ਨਾਗਰਿਕ ਨੂੰ ਮਾਰੀ ਗੋਲੀ, ਮੌਤ

ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਵਿਚ ਸ਼ੱਕੀ ਅੱਤਵਾਦੀਆਂ ਨੇ ਇਕ ਨਾਗਰਿਕ ਦੀ ਬੁੱਧਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮ੍ਰਿਤਕ ਦੀ ਪਛਾਣ ਤਨਵੀਰ ਅਹਿਮਦ ਡਾਰ ਵਾਸੀ ਬੇਮਨੀਪੋਰਾ ਦੇ ਤੌਰ 'ਤੇ ਹੋਈ ਹੈ। ਪੁਲਸ ਮੁਤਬਾਕ ਅੱਤਵਾਦੀਆਂ ਨੇ ਸ਼ੋਪੀਆਂ ਜ਼ਿਲੇ ਦੇ ਬੇਮਨੀਪੋਰਾ ਇਲਾਕੇ 'ਚ ਅਹਿਮਦ ਡਾਰ 'ਤੇ ਗੋਲੀਬਾਰੀ ਕੀਤੀ ਗਈ।

ਗੋਲੀ ਲੱਗਣ ਕਾਰਨ ਡਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿਚ ਇਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ। ਓਧਰ ਸੁਰੱਖਿਆ ਫੋਰਸ ਨੇ ਹਮਲਾਵਰਾਂ ਨੂੰ ਫੜਨ ਲਈ ਮੁਹਿੰਮ ਸ਼ੁਰੂ ਕੀਤੀ। ਪੂਰੇ ਪਿੰਡ ਨੂੰ ਘੇਰ ਕੇ ਤਲਾਸ਼ੀ ਲਈ ਜਾ ਰਹੀ ਹੈ।


author

Tanu

Content Editor

Related News