ਸੁਸ਼ਮਾ ਨੇ ਭਾਰਤੀਆਂ ਲਈ ਲੜੀ ਅਣਥੱਕ ਲੜਾਈ : ਸਿੰਗਾਪੁਰ

Wednesday, Aug 07, 2019 - 01:57 PM (IST)

ਸੁਸ਼ਮਾ ਨੇ ਭਾਰਤੀਆਂ ਲਈ ਲੜੀ ਅਣਥੱਕ ਲੜਾਈ : ਸਿੰਗਾਪੁਰ

ਸਿੰਗਾਪੁਰ— ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵਿਅਨ ਬਾਲਕ੍ਰਿਸ਼ਣ ਨੇ ਬੁੱਧਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ 'ਜੋਸ਼ੀਲੀ ਦੋਸਤੀ' ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਵਿਸ਼ਵ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਭਾਰਤੀ ਨਾਗਰਿਕਾਂ ਲਈ ਅਣਥੱਕ ਲੜਾਈ ਲੜੀ। 

ਉੱਚ ਭਾਜਪਾ ਨੇਤਾ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਉਂਦੇ ਹੋਏ ਬਾਲਕ੍ਰਿਸ਼ਣ ਨੇ ਟਵੀਟ ਕੀਤਾ,''ਮੈਂ ਕਈ ਵਾਰ ਉਨ੍ਹਾਂ ਨੂੰ ਮਿਲਿਆ ਅਤੇ ਹਮੇਸ਼ਾ ਉਨ੍ਹਾਂ ਦੀ ਜੋਸ਼ੀਲੀ ਦੋਸਤੀ ਅਤੇ ਸੂਝਵਾਨ ਸਲਾਹ ਨੂੰ ਯਾਦ ਕਰਦਾ ਰਹਾਂਗਾ। ਉਨ੍ਹਾਂ ਦੇ ਜਾਣ ਤੋਂ ਸਾਡਾ ਦਿਲ ਟੁੱਟ ਗਿਆ ਹੈ। ਸੁਸ਼ਮਾ ਸਵਰਾਜ ਇਕ ਸ਼ਾਨਦਾਰ ਮਹਿਲਾ ਸੀ, ਜ਼ਿੰਦਾਦਿਲ ਸੀ। ਉਨ੍ਹਾਂ ਨੇ ਵਿਸ਼ਵ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਆਪਣੇ ਨਾਗਰਿਕਾਂ ਲਈ ਅਣਥੱਕ ਲੜਾਈ ਲੜੀ।'' 

ਜ਼ਿਕਰਯੋਗ ਹੈ ਕਿ ਸਵਰਾਜ ਦਾ ਮੰਗਲਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਏਮਜ਼ 'ਚ ਦਿਹਾਂਤ ਹੋ ਗਿਆ। ਉਹ 67 ਸਾਲ ਦੇ ਸਨ। ਉਹ 25 ਸਾਲ ਦੀ ਉਮਰ ਤੋਂ ਰਾਜਨੀਤੀ ਨਾਲ ਜੁੜੀ ਹੋਈ ਸੀ। ਉਨ੍ਹਾਂ ਦੀ ਭਾਸ਼ਣ ਕਲਾ ਹਰੇਕ ਦੇ ਦਿਲ 'ਚ ਖਾਸ ਜਗ੍ਹਾ ਬਣਾਉਂਦੀ ਰਹੀ ਹੈ।


Related News