ਸੁਸ਼ਮਾ ਸਵਰਾਜ ਨੇ ਖਾਲੀ ਕੀਤਾ ਸਰਕਾਰੀ ਘਰ, ਟਵੀਟ ਕਰ ਕੇ ਦਿੱਤੀ ਜਾਣਕਾਰੀ

Saturday, Jun 29, 2019 - 12:57 PM (IST)

ਸੁਸ਼ਮਾ ਸਵਰਾਜ ਨੇ ਖਾਲੀ ਕੀਤਾ ਸਰਕਾਰੀ ਘਰ, ਟਵੀਟ ਕਰ ਕੇ ਦਿੱਤੀ ਜਾਣਕਾਰੀ

ਨਵੀਂ ਦਿੱਲੀ— ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ਨੀਵਾਰ ਯਾਨੀ ਕਿ ਅੱਜ ਆਪਣਾ ਸਰਕਾਰੀ ਆਵਾਸ (ਘਰ) ਖਾਲੀ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਸੁਸ਼ਮਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਦਿੱਤੀ। ਸੁਸ਼ਮਾ ਨੇ ਟਵੀਟ ਕੀਤਾ, ''ਮੈਂ ਨਵੀਂ ਦਿੱਲੀ 'ਚ ਸਥਿਤ ਆਪਣੇ ਸਰਕਾਰੀ ਆਵਾਸ 8, ਸਫਦਰਜੰਗ ਲੇਨ ਨੂੰ ਛੱਡ ਰਹੀ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਮੈਂ ਹੁਣ ਪਹਿਲਾਂ ਦੇ ਪਤੇ ਜਾਂ ਫੋਨ ਨੰਬਰ 'ਤੇ ਉਪਲੱਬਧ ਨਹੀਂ ਹਾਂ। 

PunjabKesari
ਦੱਸਣਯੋਗ ਹੈ ਕਿ ਸੁਸ਼ਮਾ ਨੇ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜੀਆਂ। ਇਸ ਲਈ ਉਨ੍ਹਾਂ ਨੇ ਆਪਣੇ ਸਿਹਤ ਕਾਰਨ ਦਾ ਹਵਾਲਾ ਦਿੱਤਾ ਸੀ ਅਤੇ ਸਰਕਾਰ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ। ਪਿਛਲੇ ਮਹੀਨੇ 30 ਮਈ ਨੂੰ ਪੀ. ਐੱਮ. ਮੋਦੀ ਦੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਸੁਸ਼ਮਾ ਨੇ ਟਵਿੱਟਰ 'ਤੇ ਇਕ ਭਾਵਨਾਤਮਕ ਸੰਦੇਸ਼ ਲਿਖਿਆ ਸੀ, ਜਿਸ ਵਿਚ ਉਨ੍ਹਾਂ ਨੇ ਮੋਦੀ ਦਾ ਧੰਨਵਾਦ ਕੀਤਾ ਸੀ।


author

Tanu

Content Editor

Related News