ਆਪਣੇ ਦੇਸ਼ ਨੂੰ ਛੱਡ, ਪਾਕਿ ਨਾਗਰਿਕ ਨੇ ਸਿੱਧੇ ਸੁਸ਼ਮਾ ਸਵਰਾਜ ਤੋਂ ਮੰਗਿਆ ਵੀਜ਼ਾ

Monday, Jun 05, 2017 - 05:28 PM (IST)

ਆਪਣੇ ਦੇਸ਼ ਨੂੰ ਛੱਡ, ਪਾਕਿ ਨਾਗਰਿਕ ਨੇ ਸਿੱਧੇ ਸੁਸ਼ਮਾ ਸਵਰਾਜ ਤੋਂ ਮੰਗਿਆ ਵੀਜ਼ਾ

ਨਵੀਂ ਦਿੱਲੀ/ਇਸਲਾਮਾਬਾਦ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਭਾਰਤ 'ਚ ਹੀ ਨਹੀਂ ਸਗੋਂ ਗੁਆਂਢੀ ਦੇਸ਼ਾਂ 'ਚ ਵੀ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦੀ ਹੈ। ਅਜਿਹਾ ਹੀ ਇਕ ਮਾਮਲਾ ਪਾਕਿਸਤਾਨ ਤੋਂ ਸਾਹਮਣੇ ਆਇਆ ਹੈ। ਦਰਅਸਲ ਇਕ ਪਾਕਿਸਤਾਨੀ ਨਾਗਰਿਕ ਨੇ ਮੈਡੀਕਲ ਵੀਜ਼ੇ ਲਈ ਆਪਣੇ ਦੇਸ਼ ਦੀ ਸਰਕਾਰ ਤੋਂ ਅਪੀਲ ਕਰਨ ਦੀ ਬਜਾਏ ਸਿੱਧੇ ਸੁਸ਼ਮਾ ਸਵਰਾਜ ਤੋਂ ਵੀਜ਼ਾ ਮੰਗਿਆ ਹੈ। ਜਾਣਕਾਰੀ ਅਨੁਸਾਰ, ਪਾਕਿਸਤਾਨ ਨਾਗਰਿਕ ਸਈਦ ਅਯੂਬ ਨੇ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ,''ਭਾਰਤ 'ਚ ਆਪਣੇ ਪਿਤਾ ਦੇ ਲੀਵਰ ਟਰਾਂਸਪਲਾਂਟ ਲਈ ਮੈਂ ਆਪਣੀ ਅੱਧੀ ਸੰਪਤੀ ਵੇਚ ਦਿੱਤੀ ਅਤੇ ਹੁਣ ਸਾਡੇ ਲਈ ਕੋਈ ਮੈਡੀਕਲ ਵੀਜ਼ਾ ਨਹੀਂ ਹੈ, ਸਿਰਫ ਆਮ ਆਦਮੀ ਹੀ ਪਿੱਸਦਾ ਹੈ।''
 
ਇਸ ਸ਼ਖਸ ਨੂੰ ਮਦਦ ਦਾ ਭਰੋਸਾ ਦਿੰਦੇ ਹੋਏ ਸੁਸ਼ਮਾ ਨੇ ਟਵੀਟ ਕੀਤਾ,''ਮੇਰੀ ਹਮਦਰਦੀ ਤੁਹਾਡੇ ਨਾਲ ਹੈ। ਅਸੀਂ ਤੁਹਾਨੂੰ ਵੀਜ਼ਾ ਦੇਵਾਂਗੇ ਪਰ ਇਸ ਲਈ ਸਰਤਾਜ ਅਜੀਜ ਨੂੰ ਤੁਹਾਡੇ ਮਾਮਲੇ ਦੀ ਸਿਫਾਰਿਸ਼ ਕਰਨੀ ਪਵੇਗੀ।'' ਸਵਰਾਜ ਨੇ ਇਸ ਨਾਗਰਿਕ ਨੂੰ ਵੀਜ਼ਾ ਦੇਣ ਦਾ ਭਰੋਸਾ ਦਿੱਤਾ ਹੈ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਲਈ ਉਨ੍ਹਾਂ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ ਤੋਂ ਸਿਫਾਰਿਸ਼ ਕਰਵਾਉਣੀ ਪਵੇਗੀ।
ਜ਼ਿਕਰਯੋਗ ਹੈ ਕਿ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਦਰਮਿਆਨ ਚੱਲ ਰਹੀ ਲੜਾਈ  ਕਾਰਨ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਅਜਿਹੇ ਵਿਅਕਤੀਆਂ ਨੂੰ ਹੀ ਭਾਰਤ 'ਚ ਡਾਕਟਰੀ ਵੀਜ਼ਾ ਦਿੱਤਾ ਜਾਵੇਗਾ, ਜਿਨ੍ਹਾਂ ਦੀ ਸਿਫਾਰਿਸ਼ ਪਾਕਿਸਤਾਨ ਦੇ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ ਕਰਨਗੇ।

Related News