ਸਾਰੇ ਮੋਦੀ ਚੋਰ ਹਨ : ਰਾਹੁਲ 'ਤੇ ਕਰਾਂਗਾ ਮਾਣਹਾਨੀ ਦਾ ਮੁਕੱਦਮਾ

Tuesday, Apr 16, 2019 - 01:01 PM (IST)

ਸਾਰੇ ਮੋਦੀ ਚੋਰ ਹਨ : ਰਾਹੁਲ 'ਤੇ ਕਰਾਂਗਾ ਮਾਣਹਾਨੀ ਦਾ ਮੁਕੱਦਮਾ

ਪਟਨਾ— ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਉਹ ਮੋਦੀ ਉਪਨਾਮ ਦੇ ਸਾਰੇ ਲੋਕਾਂ ਨੂੰ ਚੋਰ ਦੱਸਣ ਵਾਲੇ ਬਿਆਨ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਜਲਦ ਹੀ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ। ਸੁਸ਼ੀਲ ਮੋਦੀ ਨੇ ਟਵਿੱਟਰ 'ਤੇ ਟਵੀਟ ਕਰ ਕੇ ਕਿਹਾ,''ਕਾਂਗਰਸ ਪ੍ਰਧਾਨ ਰਾਹੁਲ ਨੇ ਮੋਦੀ ਉਪਨਾਮ ਦੇ ਸਾਰੇ ਲੋਕਾਂ ਨੂੰ ਚੋਰ ਕਿਹਾ ਹੈ। ਇਸ ਬਿਆਨ ਵਿਰੁੱਧ ਮੈਂ ਜਲਦ ਹੀ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਾਂਗਾ।''PunjabKesariਭਾਜਪਾ ਨੇਤਾ ਨੇ ਦਾਅਵਾ ਕੀਤਾ ਕਿ ਸਾਲ 2019 ਦੀਆਂ ਆਮ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਖ 'ਚ ਸਾਲ 2014 ਦੇ ਮੁਕਾਬਲੇ ਵਧ ਤੇਜ਼ ਲਹਿਰ ਚੱਲ ਰਹੀ ਹੈ। ਇਸ ਨੂੰ ਦੇਖ ਕੇ 'ਮਹਾਮਿਲਾਵਟੀ ਗਠਜੋੜ' (ਮਹਾਗਠਜੋੜ) ਦੇ ਲੋਕ ਸੰਭਾਵਿਤ ਹਾਰ ਦਾ ਬਹਾਨਾ ਲੱਭ ਰਹੇ ਹਨ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਹਾਲ ਹੀ 'ਚ ਮਹਾਗਠਜੋੜ ਉਮੀਦਵਾਰ ਦੇ ਸਮਰਥਨ 'ਚ ਆਯੋਜਿਤ ਚੋਣਾਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਸਵਾਲੀਆ ਲਹਿਜੇ 'ਚ ਕਿਹਾ ਸੀ,''ਆਖਰ ਸਾਰੇ ਮੋਦੀ ਚੋਰ ਕਿਉਂ ਹਨ।''


author

DIsha

Content Editor

Related News