ਸੁਸ਼ਾਂਤ ਦੀ ਆਤਮਾ ਨਾਲ ਹੋਈ ਮੇਰੀ ਗੱਲ- ਸ਼ਖਸ ਨੇ ਕੀਤਾ ਦਾਅਵਾ, ਵੀਡੀਓ ਵਾਇਰਲ

Saturday, Jul 18, 2020 - 11:53 PM (IST)

ਸੁਸ਼ਾਂਤ ਦੀ ਆਤਮਾ ਨਾਲ ਹੋਈ ਮੇਰੀ ਗੱਲ- ਸ਼ਖਸ ਨੇ ਕੀਤਾ ਦਾਅਵਾ, ਵੀਡੀਓ ਵਾਇਰਲ

ਨਵੀਂ ਦਿੱਲੀ - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਇਸ ਦੁਨੀਆ ਤੋਂ ਗਏ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਾ ਹੈ। ਹਾਲਾਂਕਿ ਉਨ੍ਹਾਂ ਦੇ ਫੈਂਸ ਅਜੇ ਤੱਕ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਪਾ ਰਹੇ ਹਨ ਕਿ ਉਨ੍ਹਾਂ ਦੇ ਪਸੰਦੀਦਾ ਅਦਾਕਾਰ ਹੁਣ ਇਸ ਦੁਨੀਆ 'ਚ ਨਹੀਂ ਹੈ। ਇਸ ਦੌਰਾਨ ਯੂ-ਟਿਊਬ ਚੈਨਲ ਚਲਾਉਣ ਵਾਲੇ ਇੱਕ ਪੈਰਾਨਾਰਮਲ ਐਕਸਪਰਟ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਰੂਹ ਨਾਲ ਗੱਲਬਾਤ ਕੀਤੀ ਹੈ। ਉਸ ਨੇ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ 'ਚ ਸੁਸ਼ਾਂਤ ਨਾਲ ਮਿਲਦੀ ਜੁਲਦੀ ਅਵਾਜ਼ ਕੁੱਝ ਸ਼ਬਦ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ।

ਫਿਲਹਾਲ ਇਸ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਇਸ ਐਕਸਪਰਟ ਦਾ ਕਹਿਣਾ ਹੈ ਕਿ ਉਸਦੇ ਵੀਡੀਓਜ਼ 'ਤੇ ਕੁਮੈਂਟ ਬਾਕਸ 'ਚ ਪਿਛਲੇ ਕਾਫ਼ੀ ਸਮੇਂ ਤੋਂ ਫੈਂਸ ਇਹ ਰਿਕਵੈਸਟ ਕਰ ਰਹੇ ਸਨ ਕਿ ਉਹ ਇੱਕ ਵਾਰ ਸੁਸ਼ਾਂਤ ਦੀ ਰੂਹ ਨਾਲ ਗੱਲ ਕਰਣ ਦਾ ਸੈਸ਼ਨ ਕਰਣ। ਐਕਸਪਰਟ ਆਪਣੀ ਡਿਵਾਇਸ ਦੀ ਮਦਦ ਨਾਲ ਕੁੱਝ ਸਵਾਲ ਪੁੱਛਦੇ ਹਨ ਜਿਸਦਾ ਜਵਾਬ ਉਨ੍ਹਾਂ ਦੀ ਡਿਵਾਇਸ 'ਤੇ ਇੱਕ ਡਿਸਟਾਰਟਿਡ ਅਵਾਜ਼ 'ਚ ਮਿਲਦਾ ਹੈ। ਹਾਲਾਂਕਿ ਉਨ੍ਹਾਂ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦਾ ਜਵਾਬ ਨਹੀਂ ਆਉਂਦਾ ਹੈ।

ਐਕਸਪਰਟ ਵੀਡੀਓ 'ਚ ਇਹ ਸਵਾਲ ਵੀ ਪੁੱਛਦੇ ਹਨ ਕਿ ਸੁਸ਼ਾਂਤ ਨੇ ਆਪਣੀ ਜਾਨ ਅਖਿਰ ਕਿਉਂ ਲਈ ਸੀ? ਜਿਸਦੇ ਜਵਾਬ 'ਚ ਅਵਾਜ਼ ਸਿਰਫ ਇੱਕ ਸ਼ਬਦ ਬੋਲਦੀ ਹੈ, 'ਬਦਲਾਵ'। ਸੁਸ਼ਾਂਤ ਅਤੇ ਇਸ ਪੈਰਾਨਾਰਮਲ ਐਕਸਪਰਟ ਦੀ ਗੱਲਬਾਤ ਦਾ ਇਹ ਵੀਡੀਓ ਸੱਚ ਹੈ ਜਾਂ ਝੂਠ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਇਸ ਵੀਡੀਓ ਦੇ ਅਸਲੀ ਹੋਣ ਦਾ ਦਾਅਵਾ ਕੀਤਾ ਗਿਆ ਹੈ, ਪਰ ਇਹ ਵੀਡੀਓ ਯੂ-ਟਿਊਬ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


author

Inder Prajapati

Content Editor

Related News