ਹਜ ਕੋਟਾ ਵਧਾਉਣ ਲਈ ਸੁਸ਼ਮਾ ਨੇ ਕੀਤਾ ਸਾਊਦੀ ਅਰਬ ਦਾ ਧੰਨਵਾਦ

Thursday, Feb 08, 2018 - 03:33 PM (IST)

ਰਿਆਦ(ਬਿਊਰੋ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਊਦੀ ਅਰਬ ਦਾ ਭਾਰਤੀਆਂ ਲਈ ਹਜ ਕੋਟਾ ਵਧਾਉਣ ਲਈ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਸੁਸ਼ਮਾ 3 ਦਿਨਾਂ ਦੇ ਸਾਊਦੀ ਦੌਰੇ 'ਤੇ ਹੈ, ਉਨ੍ਹਾਂ ਕਿਹਾ ਕਿ ਸਾਡੇ ਮੁਸਲਿਮ ਭਰਾ ਅਤੇ ਭੈਣ ਹਰ ਸਾਲ ਹਜ ਅਤੇ ਉਮਰਾਹ ਲਈ ਵੱਡੀ ਗਿਣਤੀ ਵਿਚ ਸਾਊਦੀ ਅਰਬ ਆਉਂਦੇ ਹਨ। ਇਸ ਲਈ ਮੈਂ ਭਾਰਤ ਨੂੰ 2017 ਵਿਚ ਦਿੱਤੇ ਗਏ ਹਜ ਕੋਟੇ ਲਈ ਇੱਥੋਂ ਦੀ ਸਰਕਾਰ ਦਾ ਧੰਨਵਾਦ ਕਰਦੀ ਹਾਂ। ਸੁਸ਼ਮਾ ਨੇ ਇਹ ਗੱਲਾਂ ਜਨਾਦਰੀਆ ਫੈਸਟੀਵਲ ਦੌਰਾਨ ਕਹੀਆਂ। ਸਰਵਾਜ ਨੇ ਕਿਹਾ ਕਿ 3 ਮਿਲੀਅਨ ਤੋਂ ਜ਼ਿਆਦਾ ਭਾਰਤੀ ਸਾਊਦੀ ਅਰਬ ਵਿਚ ਰਹਿੰਦੇ ਹਨ, ਜੋ ਕਿ ਇੱਥੋਂ ਦੀ ਅਰਥ-ਵਿਵਸਥਾ ਨੂੰ ਵਿਕਸਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੇ ਫੈਸਟੀਵਲ ਵਿਚ ਭਾਰਤ ਗੈਸਟ ਆਫ ਆਨਰ ਦੇਸ਼ ਹੈ ਅਤੇ ਇਸ ਦੀ ਅਗਵਾਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਰ ਹੀ ਹੈ। ਇਸ ਫੈਸਟੀਵਲ ਦੀ ਖਾਸ ਗੱਲ ਇਹ ਹੈ ਕਿ ਵੱਡੀ ਕਾਰਪੋਰੇਟ ਕੰਪਨੀਆਂ ਜਿਵੇਂ ਟਾਟਾ ਮੋਟਰਸ, ਜੈਟ ਏਅਰਵੇਜ਼ ਅਤੇ ਅਲ ਅਬੀਰ ਮੈਡੀਕਲ ਗਰੁੱਪ ਨੇ ਇੰਡੀਅਨ ਪਵੇਲੀਅਨ ਵਿਚ ਆਪਣੇ ਸਟਾਲ ਲਗਾਏ ਹਨ। ਇਹ ਫੈਸਟੀਵਲ 1985 ਵਿਚ ਸ਼ੁਰੂ ਹੋਇਆ ਸੀ, ਇਸ ਸਾਲ ਕਿੰਗ ਸਲਮਾਨ ਇਸ ਫੈਸਟੀਵਲ ਦੇ ਸਰਪਰਸਤ ਹਨ।


Related News