ਸਰਵੇ ’ਚ ਖੁਲਾਸਾ: 50 ਫੀਸਦੀ ਮਹਿਲਾ ਪੁਲਸ ਨਾਲ ਹੁੰਦਾ ਹੈ ਭੇਦਭਾਵ

08/29/2019 3:11:34 PM

ਨਵੀਂ ਦਿੱਲੀ—ਦੇਸ਼ ਭਰ ਦੇ ਥਾਣਿਆਂ ’ਚ ਮਹਿਲਾ ਪੁਲਸ ਕਰਮਚਾਰੀਆਂ ਦੀ ਸਥਿਤੀ ’ਤੇ ਇਕ ਹੈਰਾਨ ਕਰਨ ਲਾਲੀ ਰਿਪੋਰਟ ਸਾਹਮਣੇ ਆਈ ਹੈ। ਇਸ ਦੇ ਮੁਤਾਬਕ ਚਾਰ ’ਚੋਂ ਇਕ ਪੁਰਸ਼ ਪੁਲਸ ਵਾਲੇ ਨੂੰ ਲੱਗਦਾ ਹੈ ਕਿ ਮਹਿਲਾ ਪੁਲਸਕਰਮਚਾਰੀ ਮਿਹਨਤੀ ਨਹੀਂ ਹੁੰਦੀਆਂ ਅਤੇ ਉਨ੍ਹਾਂ ਨੂੰ ਘਰੇਲੂ ਕੰਮ ਹੀ ਕਰਨਾ ਚਾਹੀਦਾ ਹੈ। ਦੇਸ਼ ’ਚ ਪੁਲਸ ਵਿਵਸਥਾ ’ਤੇ ਕਰਵਾਏ ਗਏ ਸਰਵੇਅ ’ਚ 20 ਫੀਸਦੀ ਮਹਿਲਾ ਕਰਮਚਾਰੀਆਂ ਨਾਲ ਹੋਈ ਗੱਲਬਾਤ ’ਚ ਪਤਾ ਚੱਲਿਆ ਕਿ ਉਨ੍ਹਾਂ ਨੂੰ ਇੰਨਹਾਊਸ ਕੰਮਾਂ ਵਰਗੇ ਰਜਿਸਟਰ, ਫਾਈਲ ਸੰਭਾਲਣ ਅਤੇ ਡਾਟਾ ਲੱਭਣ ’ਚ ਲਗਾਇਆ ਜਾਂਦਾ ਹੈ।ਹਰ ਚਾਰ ’ਚੋਂ ਇਕ ਮਹਿਲਾ ਪੁਲਸ ਕਰਮਚਾਰੀ ਨੇ ਕਿਹਾ ਕਿ ਉਨ੍ਹਾਂ ਦੇ ਥਾਣੇ ’ਚ ਜਿਨਸੀ ਛੇੜਛਾੜ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੀ ਸਮੀਤੀ ਨਹੀਂ ਹੈ। ਪੰਜ ’ਚੋਂ ਇਕ ਮਹਿਲਾ ਕਰਮਚਾਰੀ ਨੇ ਕਿਹਾ ਕਿ ਉਨ੍ਹਾਂ ਦੇ ਥਾਣੇ ’ਚ ਔਰਤਾਂ ਲਈ ਵੱਖਰਾ ਟਾਇਲਟ ਨਹੀਂ ਹੈ।

ਸੀ.ਐੱਸ.ਡੀ.ਐੱਸ. ਦੀ ਰਿਪੋਰਟ ਦੇ ਮੁਤਾਬਕ ਦੇਸ਼ ’ਚ ਮਹਿਲਾ ਕਰਮਚਾਰੀ ਕੇਵਲ 7.28 ਫੀਸਦੀ ਹੀ ਹਨ। ਸਰਕਾਰ ਨੇ ਤੈਅ ਕੀਤਾ ਹੈ ਕਿ ਹਰ ਸੂਬੇ ’ਚ 33 ਫੀਸਦੀ ਮਹਿਲਾ ਪੁਲਸ ਕਰਮਚਾਰੀ ਹੋਣੀਆਂ ਚਾਹੀਦੀ ਹਨ, ਪਰ ਕਿਸੇ ਵੀ ਸੂਬੇ ’ਚ ਇਹ ਗਿਣਤੀ ਪੂਰੀ ਨਹੀਂ ਹੋਈ। ਸਭ ਤੋਂ ਵਧ 12.9 ਫੀਸਦੀ ਮਹਿਲਾ ਪੁਲਸ ਕਰਮਚਾਰੀ ਤਾਮਿਲਨਾਡੂ ’ਚ ਹਨ। ਪ੍ਰਤੀਨਿਧੀ ਦੇ ਮਾਮਲੇ ’ਚ ਮਹਿਲਾ ਪੁਲਸ ’ਚ ਅਨੁਸੂਚਿਤ ਜਾਤੀ, ਜਨ-ਜਾਤੀ ਅਤੇ ਓ.ਬੀ.ਸੀ. ਦੇ ਅਹੁਦਿਆਂ ਦੀ ਭਾਰੀ ਪਦਵੀਆਂ ਹਨ। ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਤਾਂ 60 ਫੀਸਦੀ ਰਾਖਵੇਂ ਪਦ ਨਹੀਂ ਭਰੇ ਗਏ ਹਨ। ਅਧਿਕਾਰੀ ਰੈਂਕ ’ਤੇ ਇਹ ਪਦ ਜ਼ਿਆਦਾ ਖਾਲੀ ਹਨ।


Shyna

Content Editor

Related News