ਦਿੱਲੀ ''ਚ ਕੋਰੋਨਾ ਦੇ ਨਵੇਂ ਮਾਮਲਿਆਂ ''ਚ ਵਾਧਾ, ਪਾਜ਼ੇਟਿਵਿਟੀ ਰੇਟ ''ਚ ਆਈ ਵੱਡੀ ਗਿਰਾਵਟ

01/22/2022 8:47:50 PM

ਨਵੀਂ ਦਿੱਲੀ-ਰਾਜਧਾਨੀ 'ਚ ਕੋਰੋਨਾ ਦੇ ਮਾਮਲਿਆਂ 'ਚ ਫਿਰ ਤੋਂ ਤੇਜ਼ੀ ਦੇਖੀ ਗਈ। ਦਿੱਲੀ 'ਚ ਸ਼ਨੀਵਾਰ ਨੂੰ ਇਨਫੈਕਸ਼ਨ ਦੇ 11 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਜਦਕਿ 45 ਮਰੀਜ਼ਾਂ ਦੀ ਮੌਤ ਹੋ ਗਈ। ਦਿੱਲੀ ਸਰਕਾਰ ਦੇ ਬਿਆਨ ਮੁਤਾਬਕ ਪਿਛਲੇ 24 ਘੰਟਿਆਂ 'ਚ ਦਿੱਲੀ'ਚ ਕੋਰੋਨਾ ਦੇ 11,486 ਨਵੇਂ ਮਾਮਲੇ ਸਾਹਮਣੇ ਆਏ ਜਦਕਿ 45 ਮਰੀਜ਼ਾਂ ਦੀ ਮੌਤ ਹੋਈ ਹੈ। ਉਥੇ, 14,802 ਲੋਕ ਕੋਵਿਡ ਤੋਂ ਠੀਕ ਹੋਏ ਹਨ। ਦਿੱਲੀ 'ਚ ਇਨਫੈਕਸ਼ਨ ਦਰ ਘਟ ਕੇ 16.36 ਫੀਸਦੀ ਹੋ ਗਈ ਹੈ। ਬਿਆਨ ਮੁਤਾਬਕ ਦਿੱਲੀ 'ਚ ਹੁਣ ਕੁੱਲ ਐਕਟੀਵ ਮਾਮਲਿਆਂ ਦੀ ਗਿਣਤੀ 58,593 ਰਹਿ ਗਈ ਹੈ।

ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਤਣਾਅ ਦਰਮਿਆਨ ਆਪਣਾ ਰੁਖ਼ ਕੀਤਾ ਸਖਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

 


Karan Kumar

Content Editor

Related News