ਸੂਰਤ ਦੇ ਕੱਪੜਾ ਉਦਯੋਗ ਦੀ ਹਾਲਤ ਖਰਾਬ, ਬੰਗਲਾਦੇਸ਼ ’ਚ ਫਸੇ 550 ਕਰੋੜ ਰੁਪਏ

Wednesday, Dec 11, 2024 - 07:23 PM (IST)

ਸੂਰਤ ਦੇ ਕੱਪੜਾ ਉਦਯੋਗ ਦੀ ਹਾਲਤ ਖਰਾਬ, ਬੰਗਲਾਦੇਸ਼ ’ਚ ਫਸੇ 550 ਕਰੋੜ ਰੁਪਏ

ਨਵੀਂ ਦਿੱਲੀ – ਬੰਗਲਾਦੇਸ਼ ’ਚ ਹਾਲੀਆ ਸੱਤਾ ਤਬਦੀਲੀ ਦਾ ਅਸਰ ਭਾਰਤ ਦੇ ਗੁਜਰਾਤ ਸੂਬੇ ਦੇ ਸੂਰਤ ਸ਼ਹਿਰ ਦੇ ਕੱਪੜਾ ਉਦਯੋਗ ’ਤੇ ਚੰਗੀ ਤਰ੍ਹਾਂ ਦੇਖਿਆ ਜਾ ਰਿਹਾ ਹੈ। ਸ਼ੇਖ ਹਸੀਨਾ ਦੀ ਸੱਤਾ ਤੋਂ ਵਿਦਾਈ ਅਤੇ ਮੁਹੰਮਦ ਯੂਨੁਸ ਦੀ ਅਗਵਾਈ ’ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਬੰਗਲਾਦੇਸ਼ ਦੇ ਸਿਆਸੀ ਅਤੇ ਆਰਥਿਕ ਹਾਲਾਤ ਅਸਥਿਰ ਹੋ ਗਏ ਹਨ। ਇਸ ਦਾ ਸਿੱਧਾ ਅਸਰ ਸੂਰਤ ਦੇ 250 ਤੋਂ ਵੱਧ ਵਪਾਰੀਆਂ ’ਤੇ ਪਿਆ ਹੈ, ਜਿਨ੍ਹਾਂ ਦੇ 550 ਕਰੋੜ ਰੁਪਏ ਫਸੇ ਹੋਏ ਹਨ। ਸੂਰਤ ਦਾ ਕੱਪੜਾ ਉਦਯੋਗ ਬੰਗਲਾਦੇਸ਼ ਦੇ ਬਾਜ਼ਾਰਾਂ ਲਈ ਸਾੜੀਆਂ, ਡਰੈੱਸ ਮੈਟੀਰੀਅਲ ਅਤੇ ਸਾਦੇ ਕੱਪੜੇ ਦਾ ਮੁੱਖ ਸਪਲਾਈਕਰਤਾ ਹੈ। ਢਾਕਾ, ਚਟਗਾਓਂ, ਮੀਰਪੁਰ ਅਤੇ ਕੋਮਿਲਾ ਵਰਗੇ ਸ਼ਹਿਰਾਂ ’ਚ ਇਨ੍ਹਾਂ ਉਤਪਾਦਾਂ ਦੀ ਭਾਰੀ ਮੰਗ ਹੈ। ਕੱਪੜਾ ਉਦਯੋਗ ਸੂਰਤ ਦੀ ਅਰਥਵਿਵਸਥਾ ਦਾ ਮੁੱਖ ਆਧਾਰ ਹੈ ਅਤੇ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ ਇਸ ’ਤੇ ਨਿਰਭਰ ਕਰਦੀ ਹੈ।

ਇਹ ਵੀ ਪੜ੍ਹੋ: ਕਰਨਾਟਕ ’ਚ 4 ਸਕੂਲੀ ਵਿਦਿਆਰਥਣਾਂ ਸਮੁੰਦਰ ’ਚ ਡੁੱਬੀਆਂ, ਮੁੱਖ ਮੰਤਰੀ ਨੇ ਮੁਆਵਜ਼ੇ ਦਾ ਕੀਤਾ ਐਲਾਨ

ਸੰਕਟ ਦੀ ਜੜ੍ਹ ’ਚ ਸਿਆਸੀ ਅਸਥਿਰਤਾ

ਬੰਗਲਾਦੇਸ਼ ’ਚ ਸੱਤੀ ਤਬਦੀਲੀ ਤੋਂ ਬਾਅਦ ਕਾਰੋਬਾਰੀ ਮਾਹੌਲ ਬੇਯਕੀਨੀ ਵਾਲਾ ਹੋ ਗਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਤੋਂ ਬੰਗਲਾਦੇਸ਼ ’ਚ ਹਾਲਾਤ ਖਰਾਬ ਸਨ ਪਰ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਹਾਲਾਤ ਹੋਰ ਵਿਗੜ ਗਏ ਹਨ। ਮਾਲ ਦਾ ਐਕਸਪੋਰਟ ਦਾ ਜਾਰੀ ਹੈ ਪਰ ਭੁਗਤਾਨ ਸਮੇਂ ’ਤੇ ਨਹੀਂ ਮਿਲ ਰਿਹਾ। 550 ਕਰੋੜ ਰੁਪਏ ਦੀ ਅਟਕੀ ਰਕਮ ਨੇ ਵਪਾਰੀਆਂ ਦੀ ਮਾਲੀ ਹਾਲਤ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ: ਆਬਕਾਰੀ ਨੀਤੀ ਮਾਮਲੇ 'ਚ ਸਿਸੋਦੀਆ ਨੂੰ ਰਾਹਤ, ਜ਼ਮਾਨਤ ਦੀਆਂ ਸ਼ਰਤਾਂ ’ਚ ਸੁਪਰੀਮ ਕੋਰਟ ਨੇ ਦਿੱਤੀ ਢਿੱਲ

ਕਾਰੋਬਾਰੀਆਂ ਲਈ ਚੁਣੌਤੀਆਂ

ਸੂਰਤ ਤੋਂ ਬੰਗਲਾਦੇਸ਼ ਲਈ ਮਾਲ ਸਿੱਧੇ ਜਾਂ ਕੋਲਕਾਤਾ ਦੇ ਰਸਤੇ ਭੇਜਿਆ ਜਾਂਦਾ ਹੈ। ਮੌਜੂਦਾ ਸੰਕਟ ’ਚ ਵਪਾਰੀਆਂ ਨੂੰ ਨਾ ਸਿਰਫ ਆਰਥਿਕ ਸਗੋਂ ਮਾਨਸਿਕ ਤਣਾਣ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉੱਧਰ ਬੰਗਲਾਦੇਸ਼ ’ਚ ਹਿੰਦੂ ਭਾਈਚਾਰੇ ਵਿਚਾਲੇ ਖੌਫ ਦਾ ਮਾਹੌਲ ਅਤੇ ਵਧਦੀ ਅਸ਼ਾਂਤੀ ਕਾਰੋਬਾਰ ਲਈ ਹੋਰ ਰੁਕਾਵਾਟਾਂ ਪੈਦਾ ਕਰ ਰਹੀ ਹੈ।

ਇਹ ਵੀ ਪੜ੍ਹੋ: ਟੈਰਿਫ ਨੂੰ ਲੈ ਕੇ ਡੋਨਾਲਡ ਟਰੰਪ ਦਾ ਨਜ਼ਰੀਆ ਇਕ 'ਵੱਡੀ ਗਲਤੀ': ਜੋਅ ਬਾਈਡੇਨ

ਸਰਕਾਰ ਤੋਂ ਉਮੀਦ

ਸੂਰਤ ਦੀ ਐਡਟੀਆ ਐਸੋਸੀਏਸ਼ਨ ਨੇ ਇਸ ਗੰਭੀਰ ਸਮੱਸਿਆ ’ਤੇ ਚਿੰਤਾ ਜਤਾਈ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਤੁਰੰਤ ਦਖਲ ਦੀ ਮੰਗ ਕੀਤੀ ਹੈ। ਕਾਰੋਬਾਰੀਆਂ ਨੂੰ ਭਰੋਸਾ ਹੈ ਕਿ ਕੇਂਦਰ ਸਰਕਾਰ ਇਸ ਮੁੱਦੇ ਨੂੰ ਹੱਲ ਕਰਨ ਲਈ ਕੂਟਨੀਤਕ ਕਦਮ ਚੁੱਕੇਗੀ, ਜਿਸ ਨਾਲ ਉਨ੍ਹਾਂ ਦਾ ਫਸਿਆ ਹੋਇਆ ਪੈਸਾ ਵਾਪਸ ਮਿਲ ਸਕੇ।

 

ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਲਈ ਵੱਡਾ ਤੋਹਫਾ, ਤਨਖਾਹ 'ਚ ਵੱਧ ਕੇ ਮਿਲਣਗੇ ਇੰਨੇ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News