ਹੈਰਾਨੀਜਨਕ ਮਾਮਲਾ: ਕਲਾਸ ''ਚ ਬੈਠੀ 13 ਸਾਲਾ ਵਿਦਿਆਰਥਣ ਨੂੰ ਆਈ ਮੌਤ
Monday, Oct 02, 2023 - 04:56 PM (IST)
ਸੂਰਤ- ਗੁਜਰਾਤ ਦੇ ਸੂਰਤ 'ਚ ਇਕ 13 ਸਾਲਾ ਸਕੂਲੀ ਵਿਦਿਆਰਥਣ ਦੀ ਕਲਾਸ 'ਚ ਡਿੱਗਣ ਅਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵਿਦਿਆਰਥਣ ਰਿਧੀ ਮੇਵਾੜਾ ਜੁੜਵਾਂ ਭੈਣਾਂ 'ਚੋਂ ਇਕ ਸੀ ਅਤੇ ਦੋਵੇਂ ਗੋਦਾਦਰਾ ਇਲਾਕੇ 'ਚ ਸਥਿਤ ਗੀਤਾਂਜਲੀ ਸਕੂਲ 'ਚ 8ਵੀਂ ਜਮਾਤ 'ਚ ਪੜ੍ਹਦੀਆਂ ਸਨ। ਰਿਧੀ ਪਹਿਲੇ ਬੈਂਚ 'ਤੇ ਬੈਠੀ ਸੀ। ਸਵੇਰੇ ਕਰੀਬ 11.30 ਵਜੇ ਲੈਕਚਰ 'ਚ ਸ਼ਾਮਲ ਹੋਣ ਦੌਰਾਨ ਉਹ ਅਚਾਨਕ ਬੇਹੋਸ਼ ਹੋ ਗਈ ਅਤੇ ਬੈਂਚ ਤੋਂ ਹੇਠਾਂ ਡਿੱਗ ਗਈ। ਸਕੂਲ ਸਟਾਫ਼ ਨੇ 108 ਐਮਰਜੈਂਸੀ ਐਂਬੂਲੈਂਸ ਨੂੰ ਬੁਲਾਇਆ ਅਤੇ ਉਸ ਨੂੰ ਹਸਪਤਾਲ ਲੈ ਗਏ। ਉੱਥੇ ਡਾਕਟਰਾਂ ਨੇ ਉਸ ਨੂੰ ਦਾਖ਼ਲ ਕਰਨ 'ਤੇ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ- ਹੁਣ ਬੰਗਲਾਦੇਸ਼ੀ ਔਰਤ ਨੇ ਟੱਪੀ ਸਰਹੱਦ, 3 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਵਿਆਹ ਕਰਾਉਣ ਪੁੱਜੀ ਭਾਰਤ
ਓਧਰ ਸਕੂਲ ਦੇ ਡਾਇਰੈਕਟਰ ਪਰਾਗ ਵਘਾੜੀਆ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਨੇ ਕਿਹਾ ਕਿ ਰਿਧੀ ਨੇ ਘਰ 'ਚ ਨਾਸ਼ਤਾ ਕੀਤਾ ਸੀ ਅਤੇ ਦੁਪਹਿਰ ਦਾ ਖਾਣਾ ਵੀ ਸਕੂਲ 'ਚ ਹੀ ਖਾਧਾ ਸੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਸ ਨੂੰ ਕੋਈ ਗੰਭੀਰ ਬੀਮਾਰੀ ਨਹੀਂ ਸੀ ਅਤੇ ਕਦੇ-ਕਦਾਈਂ ਹੀ ਬੀਮਾਰ ਹੁੰਦੀ ਸੀ।
ਇਹ ਵੀ ਪੜ੍ਹੋ- ਵਰ੍ਹਿਆਂ ਬਾਅਦ ਸੱਚ ਹੋਇਆ ਸੀ ਸੁਫ਼ਨਾ, ਕਿਸਮਤ 'ਚ ਲਿਖਿਆ ਸੀ ਕਾਲ, ਸਕੇ ਭਰਾਵਾਂ ਨਾਲ ਵਾਪਰੀ ਅਣਹੋਣੀ
ਰਿਧੀ ਦੇ ਪਿਤਾ ਮੁਕੇਸ਼ ਮੇਵਾੜਾ ਕੱਪੜਾ ਵਪਾਰੀ ਹਨ ਅਤੇ ਪਰਿਵਾਰ ਰਾਜਸਥਾਨ ਦਾ ਰਹਿਣ ਵਾਲਾ ਹੈ। ਉਹ ਉਸ ਨੂੰ ਅੰਤਿਮ ਸੰਸਕਾਰ ਲਈ ਆਪਣੇ ਜੱਦੀ ਘਰ ਲੈ ਗਏ। ਪੁਲਸ ਮੁਤਾਬਕ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਹੈ ਅਤੇ ਅਸੀਂ ਅਚਾਨਕ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਸੋਗ 'ਚ ਡੁੱਬ ਗਏ। ਉਨ੍ਹਾਂ ਨੇ ਰਿਧੀ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ।
ਇਹ ਵੀ ਪੜ੍ਹੋ- ਸਵੱਛਤਾ ਮੁਹਿੰਮ: PM ਮੋਦੀ ਨੇ ਵੀ ਚੁੱਕਿਆ ਝਾੜੂ, ਪਾਰਕ 'ਚ ਕੀਤੀ ਸਾਫ਼-ਸਫਾਈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8