ਸੂਰਜਪਾਲ ਅੰਮੂ ਨੂੰ ਨਹੀਂ ਮਿਲੀ ਜ਼ਮਾਨਤ, 29 ਜਨਵਰੀ ਤੱਕ ਨਿਆਇਕ ਹਿਰਾਸਤ 'ਚ ਭੇਜਿਆ
Friday, Jan 26, 2018 - 02:56 PM (IST)
ਸੋਹਨਾ - ਰਾਜਪੂਤ ਸੈਨਾ ਦੇ ਸੂਰਜਪਾਲ ਅੰਮੂ ਨੂੰ ਜ਼ਮਾਨਤ ਨਹੀਂ ਮਿਲੀ। ਅੰਮੂ ਨੂੰ 29 ਜਨਵਰੀ ਨੂੰ ਤੱਕ ਨਿਆਇਕ ਹਿਰਾਸਤ 'ਚ ਭੋਂਦਸੀ ਜੇਲ 'ਚ ਭੇਜਿਆ ਗਿਆ ਹੈ। ਬੀਤੇ ਦਿਨ ਅੰਮੂ ਨੂੰ ਉਸ ਦੇ ਘਰ ਗੁਰੂਗ੍ਰਾਮ ਤੋਂ ਹਿਰਾਸਤ 'ਚ ਲਿਆ ਸੀ। ਉਨ੍ਹਾਂ 'ਤੇ ਦੰਗੇ ਭੜਕਾਉਣ ਦਾ ਦੋਸ਼ ਹੈ। ਪੁਲਸ ਨੇ ਧਾਰਾ- 107/51 ਤਹਿਤ ਉਨ੍ਹਾਂ 'ਤੇ ਕੇਸ ਦਰਜ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉੱਥੇ ਹੀ ਅੰਮੂ ਨੇ ਆਪਣੀ ਹੱਤਿਆ ਦਾ ਸ਼ੱਕ ਜਤਾਇਆ ਹੈ ਤੇ ਆਪਣੇ ਖਿਲਾਫ ਰਾਜਨੀਤਿਕ ਸਾਜਿਸ਼ ਦੱਸਿਆ ਹੈ।
