ਸਹੁਰੇ ਘਰ ਪਤਨੀ ਨਾਲ ਹੋਈ ਕੁੱਟਮਾਰ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਹੀ ਵੱਡੀ ਗੱਲ

Tuesday, Mar 09, 2021 - 01:14 PM (IST)

ਸਹੁਰੇ ਘਰ ਪਤਨੀ ਨਾਲ ਹੋਈ ਕੁੱਟਮਾਰ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਹੀ ਵੱਡੀ ਗੱਲ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਸਹੁਰੇ ਪਰਿਵਾਰ 'ਚ ਜਨਾਨੀ ਨਾਲ ਕੁੱਟਮਾਰ ਹੁੰਦੀ ਹੈ ਤਾਂ ਉਸ ਦੀਆਂ ਸੱਟਾਂ ਲਈ ਮੁੱਖ ਰੂਪ ਨਾਲ ਪਤੀ ਜ਼ਿੰਮੇਵਾਰ ਹੋਵੇਗਾ, ਭਾਵੇਂ ਹੀ ਕੁੱਟਮਾਰ ਉਸ ਦੇ ਰਿਸ਼ਤੇਦਾਰਾਂ ਨੇ ਕੀਤੀ ਹੋਵੇ। ਕੋਰਟ ਜਿਸ ਸ਼ਖਸ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ, ਇਹ ਉਸ ਦਾ ਤੀਜਾ ਵਿਆਹ ਸੀ ਅਤੇ ਜਨਾਨੀ ਦਾ ਦੂਜਾ। ਵਿਆਹ ਦੇ ਸਾਲ ਬਾਅਦ 2018 ਨੂੰ ਉਨ੍ਹਾਂ ਦੇ ਇਕ ਬੱਚਾ ਹੋਇਆ। ਪਿਛਲੇ ਸਾਲ ਜੂਨ 'ਚ ਜਨਾਨੀ ਨੇ ਲੁਧਿਆਣਾ ਪੁਲਸ 'ਚ ਪਤੀ ਅਤੇ ਸਹੁਰੇ ਪਰਿਵਾਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਜਨਾਨੀ ਦਾ ਦੋਸ਼ ਸੀ ਕਿ ਦਾਜ ਦੀਆਂ ਵਧਦੀਆਂ ਮੰਗਾਂ ਨੂੰ ਪੂਰਾ ਨਾ ਕਰ ਪਾਉਣ 'ਤੇ ਉਸ ਦੇ ਪਤੀ, ਸਹੁਰੇ ਅਤੇ ਸੱਸ ਨੇ ਬੁਰੀ ਤਰ੍ਹਾਂ ਕੁੱਟਿਆ।

ਇਹ ਵੀ ਪੜ੍ਹੋ : ਕਦੇ ਨਹੀਂ ਦਿੱਤਾ ਦੋਸ਼ੀ ਨਾਲ ਵਿਆਹ ਦਾ ਪ੍ਰਸਤਾਵ, ਗਲਤ ਰਿਪੋਰਟਿੰਗ ਕੀਤੀ ਗਈ : CJI

ਜਦੋਂ ਦੇ ਵਕੀਲ ਕੁਸ਼ਾਗਰ ਮਹਾਜਨ ਨੇ ਪੇਸ਼ਗੀ ਜਮਾਨਤ 'ਤੇ ਵਾਰ-ਵਾਰ ਜ਼ੋਰ ਦਿੱਤਾ ਤਾਂ ਚੀਫ਼ ਜਸਟਿਸ ਐੱਸ.ਏ. ਬੋਬੜੇ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ,''ਤੁਸੀਂ ਕਿਸ ਤਰ੍ਹਾਂ ਦੇ ਮਰਦ ਹੋ? ਉਨ੍ਹਾਂ ਦਾ (ਪਤਨੀ) ਦੋਸ਼ ਹੈ ਕਿ ਤੁਸੀਂ ਗਲ਼ਾ ਘੁੱਟ ਕੇ ਉਸ ਦੀ ਜਾਨ ਲੈਣ ਵਾਲੇ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਤੁਸੀਂ ਜ਼ਬਰਨ ਗਰਭਪਾਤ ਕਰਵਾਇਆ। ਤੁਸੀਂ ਕਿਸ ਤਰ੍ਹਾਂ ਦੇ ਮਰਦ ਹੋ, ਜੋ ਆਪਣੀ ਪਤਨੀ ਨੂੰ ਕ੍ਰਿਕਟ ਬੈਟ ਨਾਲ ਕੁੱਟਦੇ ਹਨ?'' ਜਦੋਂ ਮਹਾਜਨ ਨੇ ਕਿਹਾ ਕਿ ਉਸ ਦੇ ਕਲਾਇੰਟ ਦੇ ਪਿਤਾ ਨੇ ਬੈਟ ਨਾਲ ਜਨਾਨੀ ਦੀ ਕੁੱਟਮਾਰ ਕੀਤੀ ਸੀ ਤਾਂ ਸੀ.ਜੇ.ਆਈ. ਦੀ ਅਗਵਾਈ ਵਾਲੀ ਬੈਂਚ ਨੇ ਕਿਹਾ,''ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਬੈਟ ਨਾਲ ਕੁੱਟਮਾਰ ਕਰਨ ਵਾਲਾ ਕੌਣ ਸੀ, ਤੁਸੀਂ (ਪਤੀ) ਜਾਂ ਉਸ ਦੇ ਪਿਤਾ। ਜਦੋਂ ਸਹੁਰੇ ਘਰ 'ਚ ਜਨਾਨੀ ਨੂੰ ਕੁੱਟਿਆ ਜਾਂਦਾ ਹੈ, ਤਸੀਹੇ ਦਿੱਤੇ ਜਾਂਦੇ ਹਨ ਤਾਂ ਉਸ ਦੀ ਮੁੱਖ ਰੂਪ ਨਾਲ ਜ਼ਿੰਮੇਵਾਰੀ ਪਤੀ ਦੀ ਬਣਦੀ ਹੈ।

ਨੋਟ : ਸੁਪਰੀਮ ਕੋਰਟ ਦੇ ਇਸ ਫ਼ੈਸਲੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News