SC ਨੇ ਪੱਛਮੀ ਬੰਗਾਲ ਤੋਂ ਪਲਾਇਨ ਰੋਕਣ ਦੀ ਪਟੀਸ਼ਨ ''ਤੇ ਕੇਂਦਰ, ਸੂਬਾ ਸਰਕਾਰ ਤੋਂ ਮੰਗਿਆ ਜਵਾਬ

Tuesday, May 25, 2021 - 02:03 PM (IST)

SC ਨੇ ਪੱਛਮੀ ਬੰਗਾਲ ਤੋਂ ਪਲਾਇਨ ਰੋਕਣ ਦੀ ਪਟੀਸ਼ਨ ''ਤੇ ਕੇਂਦਰ, ਸੂਬਾ ਸਰਕਾਰ ਤੋਂ ਮੰਗਿਆ ਜਵਾਬ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਪੱਛਮੀ ਬੰਗਾਲ 'ਚ ਚੋਣਾਂ ਤੋਂ ਬਾਅਦ ਹਿੰਸਾ ਕਾਰਨ ਸੂਬੇ ਤੋਂ ਲੋਕਾਂ ਦੇ ਪਲਾਇਨ ਨੂੰ ਰੋਕਣ ਦੀ ਅਪੀਲ ਵਾਲੀ ਪਟੀਸ਼ਨ 'ਤੇ ਮੰਗਲਵਾਰ ਨੂੰ ਕੇਂਦਰ ਅਤੇ ਪੱਛਮੀ ਬੰਗਾਲ ਤੋਂ ਜਵਾਬ ਮੰਗਿਆ। ਇਸ ਪਟੀਸ਼ਨ 'ਚ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਰਾਜ ਸਰਕਾਰ ਵਲੋਂ ਯੋਜਨਾਬੱਧ ਹਿੰਸਾ ਕਾਰਨ ਸੂਬੇ ਤੋਂ ਲੋਕਾਂ ਦਾ ਪਲਾਇਨ ਰੋਕਣ ਲਈ ਨਿਰਦੇਸ਼ ਦਿੱਤੇ ਜਾਣ ਅਤੇ ਇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਜਾਵੇ ਅਤੇ ਦੋਸ਼ੀਆਂ ਵਿਰੁੱਧ ਉੱਚਿਤ ਕਾਰਵਾਈ ਕੀਤੀ ਜਾਵੇ।''

ਜੱਜ ਵਿਨੀਤ ਸ਼ਰਨ ਅਤੇ ਜੱਜ ਬੀ.ਆਰ. ਗਵਈ ਦੀ ਬੈਂਚ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ.ਸੀ.) ਅਤੇ ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ.ਸੀ.ਡਬਲਿਊ.) ਨੂੰ ਇਸ ਮਾਮਲੇ 'ਚ ਪੱਖਕਾਰ ਬਣਾਉਣ ਦਾ ਵੀ ਨਿਰਦੇਸ਼ ਦਿੱਤਾ। ਇਸ ਤੋਂ ਪਹਿਲਾਂ, ਪਟੀਸ਼ਨਕਰਤਾ ਨੇ ਕਿਹਾ ਸੀ ਕਿ ਐੱਨ.ਐੱਚ.ਆਰ.ਸੀ. ਅਤੇ ਐੱਨ.ਸੀ.ਡਬਲਿਊ. ਨੇ ਪੱਛਮੀ ਬੰਗਾਲ 'ਚ ਲੋਕਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ। ਅਦਾਲਤ ਨੇ ਕਿਹਾ ਕਿ ਕੇਂਦਰ ਅਤੇ ਪੱਛਮੀ ਬੰਗਾਲ ਇਸ ਮਾਮਲੇ 'ਚ ਜਵਾਬ ਦੇਣ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਪਟੀਸ਼ਨ 'ਤੇ 7 ਜੂਨ ਤੋਂ ਸ਼ੁਰੂ ਰਹੇ ਹਫ਼ਤੇ 'ਚ ਸੁਣਵਾਈ ਕੀਤੀ ਜਾਵੇਗੀ।


author

DIsha

Content Editor

Related News