ਆਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ 7 ਨੂੰ ਸੁਣਾਏਗੀ ਫੈਸਲਾ
Monday, Nov 03, 2025 - 08:54 PM (IST)
            
            ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਕਿਹਾ ਕਿ ਉਹ ਸਰਕਾਰੀ ਤੇ ਜਨਤਕ ਖੇਤਰ ਦੇ ਅਦਾਰਿਆਂ ਸਮੇਤ ਉਨ੍ਹਾਂ ਥਾਵਾਂ ’ਚ ਆਵਾਰਾ ਕੁੱਤਿਆਂ ਦੇ ਖਤਰੇ ਬਾਰੇ 7 ਨਵੰਬਰ ਨੂੰ ਨਿਰਦੇਸ਼ ਜਾਰੀ ਕਰੇਗੀ ਜਿੱਥੇ ਮੁਲਾਜ਼ਮ ਜਾਂ ਆਮ ਲੋਕ ਕੁੱਤਿਆਂ ਨੂੰ ਸਹਾਇਤਾ, ਭੋਜਨ ਤੇ ਆਸਰਾ ਪ੍ਰਦਾਨ ਕਰਦੇ ਹਨ ਜਿਸ ਕਾਰਨ ਕੁੱਤੇ ਉਥੋਂ ਜਾਂਦੇ ਨਹੀਂ।
ਜਸਟਿਸ ਵਿਕਰਮ ਨਾਥ, ਸੰਦੀਪ ਮਹਿਤਾ ਤੇ ਐੱਨ. ਵੀ. ਅੰਜਾਰੀਆ ’ਤੇ ਆਧਾਰਤ ਤਿੰਨ ਮੈਂਬਰੀ ਵਿਸ਼ੇਸ਼ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ। ਕੇਸ ’ਚ ਪੇਸ਼ ਹੋਏ ਇਕ ਵਕੀਲ ਨੇ ਬੈਂਚ ਨੂੰ ਇਸ ਮੁੱਦੇ ’ਤੇ ਨਿਰਦੇਸ਼ ਜਾਰੀ ਕਰਨ ਤੋਂ ਪਹਿਲਾਂ ਉਸ ਦੇ ਵਿਚਾਰ ਸੁਣਨ ਦੀ ਅਪੀਲ ਕੀਤੀ। ਜਸਟਿਸ ਮਹਿਤਾ ਨੇ ਜਵਾਬ ਦਿੱਤਾ, ਮਾਫ਼ ਕਰਨਾ, ਅਸੀਂ ਸੰਸਥਾਗਤ ਮਾਮਲਿਆਂ ’ਚ ਦਲੀਲਾਂ ਨਹੀਂ ਸੁਣਾਂਗੇ।
