ਆਰੇ 'ਚ ਦਰੱਖਤ ਕੱਟਣ ਖਿਲਾਫ ਪਟੀਸ਼ਨ, ਸੁਪਰੀਮ ਕੋਰਟ ਦੀ ਸਪੈਸ਼ਲ ਬੈਂਚ ਕੱਲ ਕਰੇਗੀ ਸੁਣਵਾਈ
Sunday, Oct 06, 2019 - 08:37 PM (IST)

ਨਵੀਂ ਦਿੱਲੀ — ਆਰੇ ਮਾਮਲੇ 'ਚ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਕੱਲ ਸੁਣਵਾਈ ਕਰੇਗੀ। ਐਤਵਾਰ ਨੂੰ ਵਿਦਿਆਰਥੀਆਂ ਦੇ ਇਕ ਵਫਦ ਨੇ ਆਰੇ 'ਚ ਦਰੱਖਤ ਦੇ ਕੱਟੇ ਜਾਣ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਆਪਣੇ ਵਿਸ਼ੇਸ਼ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਮਾਮਲੇ 'ਚ ਤੁਰੰਤ ਸੁਣਵਾਈ ਕਰਨੀ ਚਾਹੀਦੀ ਹੈ ਅਤੇ ਦਰੱਖਤ ਦੇ ਕੱਟੇ ਜਾਣ 'ਤੇ ਰੋਕ ਲਗਾਉਣੀ ਚਾਹੀਦੀ ਹੈ।
ਇਹ ਪਟੀਸ਼ਨ ਲਾਅ ਸਟੂਡੈਂਟ ਰਿਸ਼ਵ ਦੇ ਜ਼ਰੀਏ ਦਾਇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦਰੱਖਤਾਂ ਨੂੰ ਕੱਟੇ ਜਾਣ ਤੋਂ ਰੋਕਣ ਦੀ ਲੜਾਈ 'ਚ ਹਾਲੇ ਹਾਰ ਨਹੀਂ ਹੋਈ ਹੈ। ਉਨ੍ਹਾਂ ਨੇ ਦਰੱਖਤਾਂ ਨੂੰ ਬਚਾਉਣ ਦੇ ਸ਼ਿਵ ਸੇਨਾ ਨੇਤਾ ਆਦਿਤਿਆ ਠਾਕਰੇ ਦੇ ਬਿਆਨ ਨੂੰ ਦਿਖਾਵਾ ਕਰਾਰ ਦਿੱਤਾ ਹੈ। ਚੀਫ ਜਸਟਿਸ ਦੀ ਕੋਰਟ 'ਚ ਪਟੀਸ਼ਨ ਦਾਖਲ ਕਰਨ ਵਾਲੇ ਵਿਦਿਆਰਥੀਆਂ ਦੇ ਵਫਦ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਅਪੀਲ ਕਰਨ ਲਈ ਸਮੇਂ ਨਹੀਂ ਹੈ। ਲਿਹਾਜ਼ਾ ਚੀਫ ਜਸਟਿਸ ਨੂੰ ਅਪੀਲ ਕੀਤੀ ਗਈ ਹੈ। ਵਿਦਿਆਰਥੀਆਂ ਨੇ ਸੀ.ਜੇ.ਆਈ. ਨੂੰ ਲਿਖੇ ਪੱਤਰ 'ਚ ਅਰਜੈਂਟ ਪਟੀਸ਼ਨ 'ਤੇ ਸੁਣਵਾਈ ਦੀ ਅਪੀਲ ਕਰਦੇ ਹੋਏ ਕਿਹਾ ਕਿ 4 ਅਕਤੂਬਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਦਰੱਖਤ ਕੱਟੇ ਜਾ ਰਹੇ ਹਨ।