ਸੁਪਰੀਮ ਕੋਰਟ ਨੂੰ ਉਡਾਉਣ ਦੀ ਧਮਕੀ, ਵਟਸਐੱਪ ''ਤੇ ਆਇਆ ਮੈਸੇਜ
Wednesday, Nov 20, 2024 - 11:41 AM (IST)
ਨੈਸ਼ਨਲ ਡੈਸਕ- ਸੁਪਰੀਮ ਕੋਰਟ, ਪ੍ਰਯਾਗਰਾਜ ਰੇਲਵੇ ਸਟੇਸ਼ਨ ਅਤੇ ਇਲਾਹਾਬਾਦ ਹਾਈ ਕੋਰਟ ਨੂੰ ਸੋਮਵਾਰ ਦੇਰ ਰਾਤ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਸ਼੍ਰੀ ਕ੍ਰਿਸ਼ਨ ਜਨਮਭੂਮੀ ਮੁਕਤੀ ਨਿਰਮਾਣ ਟਰੱਸਟ ਦੇ ਚੇਅਰਮੈਨ ਅਤੇ ਜਨਮ ਭੂਮੀ-ਸ਼ਾਹੀ ਈਦਗਾਹ ਮਾਮਲੇ ’ਚ ਮੁਕੱਦਮਾ ਦਾਇਰ ਕਰਨ ਵਾਲੇ ਆਸ਼ੂਤੋਸ਼ ਪਾਂਡੇ ਦੇ ਵ੍ਹਟਸਐਪ ’ਤੇ ਧਮਕੀ ਭਰਿਆ ਵਾਇਸ ਮੈਸੇਜ ਆਇਆ। ਆਸ਼ੂਤੋਸ਼ ਦਾ ਦਾਅਵਾ ਹੈ ਕਿ ਵਾਇਸ ਮੈਸੇਜ ਪਾਕਿਸਤਾਨੀ ਨੰਬਰ ਤੋਂ ਆਇਆ ਹੈ। ਮਥੁਰਾ ਦੇ ਆਸ਼ੂਤੋਸ਼ ਪਾਂਡੇ ਨੂੰ ਸੋਮਵਾਰ ਰਾਤ 1.37 ਤੋਂ 1.40 ਵਜੇ ਦੇ ਵਿਚਕਾਰ ਪਾਕਿਸਤਾਨੀ ਨੰਬਰ ਤੋਂ ਵ੍ਹਟਸਐਪ ’ਤੇ 6 ਧਮਕੀ ਭਰੇ ਵਾਇਸ ਮੈਸੇਜ ਆਏ।
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਇਸ ਤੋਂ ਬਾਅਦ ਦੁਪਹਿਰ 2.36 ਵਜੇ ਵ੍ਹਟਸਐਪ ਕਾਲ ਕਰ ਕੇ ਧਮਕੀ ਦਿੱਤੀ ਗਈ। ਧਮਕੀ ’ਚ ਕਿਹਾ ਗਿਆ ਹੈ ਕਿ ਹਾਈ ਕੋਰਟ ਹੀ ਨਹੀਂ, ਤੁਹਾਡੀ ਸੁਪਰੀਮ ਕੋਰਟ ਨੂੰ ਵੀ ਉਡਾ ਦੇਵਾਂਗੇ। ਤੇਰੇ ’ਚ ਦਮ ਨਹੀਂ ਹੈ। 19 ਨਵੰਬਰ ਨੂੰ ਤੈਨੂੰ ਦੱਸਾਂਗੇ, ਬੰਬ ਧਮਾਕੇ ਕਰਾਂਗੇ। ਹਾਈ ਕੋਰਟ ’ਚ ਤੈਨੂੰ ਬੰਬ ਨਾਲ ਉਡਾ ਦੇਵਾਂਗੇ। ਅਸੀਂ ਮਥੁਰਾ, ਦਿੱਲੀ ਅਤੇ ਭਾਰਤ ਦੇ ਸਾਰੇ ਵੱਡੇ ਮੰਦਰਾਂ ਨੂੰ ਉਡਾ ਦੇਵਾਂਗੇ। ਇਸ ਤੋਂ ਬਾਅਦ ਦੁਪਹਿਰ 3.02 ਵਜੇ ਇਕ ਮੈਸੇਜ ਆਇਆ, ਜਿਸ ’ਚ ਲਿਖਿਆ ਕਿ ਪਹਿਲਾਂ ਪ੍ਰਯਾਗਰਾਜ ਸਟੇਸ਼ਨ ਅਤੇ ਫਿਰ ਹਾਈ ਕੋਰਟ ਨੂੰ ਉਡਾਵਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8