SC ਨੇ ਖਾਰਜ ਕੀਤੀ ਤਰੁਣ ਤੇਜਪਾਲ ਦੀ ਪਟੀਸ਼ਨ, ਚੱਲੇਗਾ ਯੌਨ ਸ਼ੋਸ਼ਣ ਦਾ ਦੋਸ਼

08/19/2019 11:04:46 AM

ਨਵੀਂ ਦਿੱਲੀ— ਤਹਿਲਕਾ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਤੇਜਪਾਲ ਦੀ ਪਟੀਸ਼ਨ ਖਾਰਜ ਕਰਦੇ ਹੋਏ ਕੋਰਟ ਨੇ ਉਨ੍ਹਾਂ 'ਤੇ ਯੌਨ ਸ਼ੋਸ਼ਣ ਦਾ ਕੇਸ ਚੱਲਦੇ ਰਹਿਣ ਦਾ ਆਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਆਪਣੇ ਆਦੇਸ਼ 'ਚ ਕਿਹਾ ਕਿ 6 ਮਹੀਨਿਆਂ 'ਚ ਗੋਆ ਦੀ ਕੋਰਟ ਟ੍ਰਾਇਲ ਪੂਰਾ ਕਰੇ। ਕੋਰਟ ਨੇ ਇਹ ਵੀ ਕਿਹਾ ਕਿ ਇਸ ਕੇਸ 'ਚ ਪਹਿਲਾਂ ਹੀ ਕਾਫੀ ਸਮਾਂ ਬੀਤ ਚੁੱਕਿਆ ਹੈ ਅਤੇ ਇਸ ਨੂੰ ਹੁਣ ਵਧ ਸਮੇਂ ਤੱਕ ਨਹੀਂ ਟਾਲਿਆ ਜਾ ਸਕਦਾ।
 

ਸਹਿ ਕਰਮਚਾਰੀ ਨਾਲ ਕੀਤੀ ਸੀ ਛੇੜਛਾੜ
ਪੱਤਰਕਾਰ ਤਰੁਣ ਤੇਜਪਾਲ 'ਤੇ ਗੋਆ ਦੇ ਇਕ ਹੋਟਲ ਦੀ ਲਿਫਟ 'ਚ ਆਪਣੀ ਜੂਨੀਅਰ ਸਹਿ ਕਰਮਚਾਰੀ ਨਾਲ ਛੇੜਛਾੜ ਦਾ ਦੋਸ਼ ਹੈ। ਉਨ੍ਹਾਂ ਨੇ ਸੁਪਰੀਮ ਕੋਰਟ 'ਚ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਪਿਛਲੀ ਸੁਣਵਾਈ 'ਚ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ। ਸੁਪਰੀਮ ਕੋਰਟ ਨੇ ਤੇਜਪਾਲ ਦੀ ਪਟੀਸ਼ਨ 'ਤੇ ਸਵਾਲ ਚੁੱਕਦੇ ਹੋਏ ਪੁੱਛਾ ਸੀ ਕਿ ਗਲਤ ਨਹੀਂ ਸੀ ਤਾਂ ਉਨ੍ਹਾਂ ਨੇ ਮੁਆਫ਼ੀ ਭਰਿਆ ਮੇਲ ਕਿਉਂ ਲਿਖਿਆ ਸੀ।
 

ਕੋਈ ਗਲਤੀ ਨਹੀਂ ਸੀ ਤਾਂ ਮੁਆਫ਼ੀ ਕਿਉਂ ਮੰਗੀ
ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਤੇਜਪਾਲ ਦੇ ਵਕੀਲ ਦੀ ਦਲੀਲ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਸੀ। ਕੋਰਟ ਨੇ ਪੁੱਛਿਆ ਸੀ ਕਿ ਜੇਕਰ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਸੀ ਤਾਂ ਮੁਆਫ਼ੀ ਕਿਉਂ ਮੰਗੀ? ਗੋਆ ਪੁਲਸ ਵਲੋਂ ਪੇਸ਼ ਹੋਏ ਸਾਲੀਸਿਟਰ ਜਨਰਲ ਤੂਸ਼ਾਰ ਮੇਹਤਾ ਨੇ ਵੀ ਤੇਜਪਾਲ ਦੇ ਵਕੀਲ ਦੀ ਦਲੀਲ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਤੇਜਪਾਲ ਨੇ ਆਪਣੇ ਅਹੁਦਾ ਦੀ ਗਲਤ ਵਰਤੋਂ ਕੀਤੀ। ਮਹਿਲਾ ਸਹਿ ਕਰਮਚਾਰੀ ਦਾ ਸ਼ੋਸ਼ਣ ਕਰਨ ਦੇ ਨਾਲ ਉਸ ਨੂੰ ਮਾਨਸਿਕ ਤੌਰ 'ਤੇ ਤੰਗ ਵੀ ਕੀਤਾ।
 

2013 'ਚ ਲੱਗਾ ਸੀ ਛੇੜਛਾੜ ਦਾ ਦੋਸ਼
ਜ਼ਿਕਰਯੋਗ ਹੈ ਕਿ 2013 ਦੇ ਦਸੰਬਰ 'ਚ ਤੇਜਪਾਲ 'ਤੇ ਉਨ੍ਹਾਂ ਦੀ ਜੂਨੀਅਰ ਮਹਿਲਾ ਸਹਿ ਕਰਮਚਾਰੀ ਨੇ ਛੇੜਛਾੜ ਅਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਦੋਸ਼ਾਂ ਤੋਂ ਬਾਅਦ ਤਹਿਲਕਾ ਦੇ ਸਾਬਕਾ ਸੰਪਾਦਕ ਨੇ ਮੁਆਫ਼ੀ ਮੰਗ ਲਈ ਸੀ ਪਰ ਭਾਰੀ ਵਿਰੋਧ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ। ਫਿਲਹਾਲ ਤੇਜਪਾਲ ਜ਼ਮਾਨਤ 'ਤੇ ਰਿਹਾਅ ਹਨ।


DIsha

Content Editor

Related News