ਕੁਰਾਨ ਦੀਆਂ ਆਇਤਾਂ ਹਟਾਉਣ ਸੰਬੰਧੀ ਪਟੀਸ਼ਨ ਖਾਰਜ, SC ਨੇ ਲਗਾਇਆ 50 ਹਜ਼ਾਰ ਜੁਰਮਾਨਾ

04/12/2021 3:34:24 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕੁਰਾਨ ਦੀਆਂ 26 ਆਇਤਾਂ ਹਟਾਉਣ ਸੰਬੰਧੀ ਪਟੀਸ਼ਨ ਸੋਮਵਾਰ ਨੂੰ ਖਾਰਜ ਕਰ ਦਿੱਤੀ। ਜੱਜ ਰੋਹਿੰਗਟਨ ਫਲੀ ਨਰੀਮਨ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਉੱਤਰ ਪ੍ਰਦੇਸ਼ ਸ਼ੀਆ ਵਕਫ਼ ਬੋਰਡ ਦੇ ਸਾਬਕਾ ਪ੍ਰਧਾਨ ਵਸੀਮ ਰਿਜਵੀ ਦੀ ਪਟੀਸ਼ਨ ਖਾਰਜ ਕਰਦੇ ਹੋਏ ਉਨ੍ਹਾਂ 'ਤੇ 50 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ। ਜੱਜ ਨਰੀਮਨ ਨੇ ਕਿਹਾ,''ਇਹ ਪੂਰੀ ਤਰ੍ਹਾਂ ਗੰਭੀਰ ਰਿਟ ਪਟੀਸ਼ਨ ਨਹੀਂ ਹੈ।'' ਜਦੋਂ ਮਾਮਲੇ ਦੀ ਸੁਣਵਾਈ ਦੌਰਾਨ ਜੱਜ ਨਰੀਮਨ ਨੇ ਪੁੱਛਿਆ ਕਿ ਕੀ ਪਟੀਸ਼ਨਕਰਤਾ ਪਟੀਸ਼ਨ ਬਾਰੇ ਗੰਭੀਰ ਹੈ। ਉਨ੍ਹਾਂ ਕਿਹਾ,''ਕੀ ਤੁਸੀਂ ਪਟੀਸ਼ਨ ਦੀ ਸੁਣਵਾਈ ਲਈ ਜ਼ੋਰ ਦੇ ਰਹੇ ਹੋ? ਕੀ ਤੁਸੀਂ ਸੱਚੀ ਗੰਭੀਰ ਹੋ?''

ਇਹ ਵੀ ਪੜ੍ਹੋ : SC ਦਾ ਅੱਧੇ ਤੋਂ ਜ਼ਿਆਦਾ ਸਟਾਫ਼ ਕੋਰੋਨਾ ਨਾਲ ਪੀੜਤ, ਆਪਣੇ-ਆਪਣੇ ਘਰਾਂ ਤੋਂ ਸੁਣਵਾਈ ਕਰਨਗੇ ਜੱਜ (ਦੇਖੋ ਵੀਡੀਓ)

ਸ਼੍ਰੀ ਰਿਜਵੀ ਵਲੋਂ ਪੇਸ਼ ਸੀਨੀਅਰ ਐਡਵੋਕੇਟ ਆਰ.ਕੇ. ਰਾਇਜਾਦਾ ਨੇ ਜਵਾਬ ਦਿੱਤਾ ਕਿ ਉਹ ਆਪਣੀ ਅਰਜ਼ੀ ਮਦਰਸਾ ਸਿੱਖਿਆ ਦੇ ਨਿਯਮ ਤੱਕ ਸੀਮਿਤ ਕਰ ਰਹੇ ਹਨ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਮੁਵਕਿਲ ਦਾ ਪੱਖ ਰੱਖਿਆ, ਜਿਸ ਨਾਲ ਬੈਂਚ ਸੰਤੁਸ਼ਟ ਨਜ਼ਰ ਨਹੀਂ ਆਈ ਅਤੇ ਉਸ ਨੇ ਪਟੀਸ਼ਨ ਨੂੰ 50 ਹਜ਼ਾਰ ਰੁਪਏ ਦੇ ਜੁਰਮਾਨੇ ਨਾਲ ਖਾਰਜ ਕਰ ਦਿੱਤਾ। ਦਰਅਸਲ, ਸ਼੍ਰੀ ਰਿਜਵੀ ਦੀ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਇਨ੍ਹਾਂ ਆਇਤਾਂ 'ਚ ਇਨਸਾਨੀਅਤ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਹੈ ਅਤੇ ਇਹ ਧਰਮ ਦੇ ਨਾਮ 'ਤੇ ਨਫ਼ਰਤ, ਕਤਲ, ਖੂਨ-ਖਰਾਬਾ ਫੈਲਾਉਣ ਵਾਲਾ ਹੈ, ਇਸ ਦੇ ਨਾਲ ਹੀ ਇਹ ਆਇਤਾਂ ਅੱਤਵਾਦ ਨੂੰ ਉਤਸ਼ਾਹ ਦੇਣ ਵਾਲੀਆਂ ਹਨ। ਸ਼੍ਰੀ ਰਿਜਵੀ ਦਾ ਕਹਿਣਾ ਸੀ ਕਿ ਮਦਰਸਿਆਂ 'ਚ ਬੱਚਿਆਂ ਨੂੰ ਕਰਾਨ ਦੀਆਂ ਇਨ੍ਹਾਂ ਆਇਤਾਂ ਨੂੰ ਪੜ੍ਹਾਇਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਦਿਮਾਗ਼ ਕੱਟੜਪੰਥ ਵੱਲ ਵੱਧ ਰਿਹਾ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਕੁਰਾਨ ਦੀਆਂ 26 ਆਇਤਾਂ 'ਚ ਹਿੰਸਾ ਦੀ ਸਿੱਖਿਆ ਦਿੱਤੀ ਗਈ ਹੈ ਅਤੇ ਕੋਈ ਵੀ ਅਜਿਹੀ ਤਾਲੀਮ ਜੋ ਅੱਤਵਾਦ ਨੂੰ ਉਤਸ਼ਾਹ ਦਿੰਦੀ ਹੈ ਉਸ ਨੂੰ ਰੋਕਿਆ ਜਾਣਾ ਚਾਹੀਦਾ।

ਇਹ ਵੀ ਪੜ੍ਹੋ : ‘ਅੱਖ ਮਾਰਨਾ’ ਤੇ ‘ਫਲਾਇੰਗ ਕਿੱਸ’ ਕਰਨਾ ਯੌਨ ਸ਼ੋਸ਼ਣ, ਨੌਜਵਾਨ ਨੂੰ ਹੋਈ ਇਕ ਸਾਲ ਦੀ ਕੈਦ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News