ਪੀ.ਐੱਮ. ਕੇਅਰਜ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖਾਰਜ

Monday, Apr 27, 2020 - 04:51 PM (IST)

ਪੀ.ਐੱਮ. ਕੇਅਰਜ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖਾਰਜ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੋਰੋਨਾ ਵਾਇਰਸ 'ਕੋਵਿਡ-19' ਵਰਗੀ ਮਹਾਮਾਰੀ ਨਾਲ ਨਜਿੱਠਣ ਲਈ ਪੀ.ਐੱਮ.ਕੇਅਰਜ਼ ਫੰਡ ਦੇ ਗਠਨ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ। ਜੱਜ ਐੱਨ.ਵੀ. ਰਮਨ, ਜੱਜ ਸੰਜੇ ਕਿਸ਼ਨ ਕੌਲ ਅਤੇ ਜੱਜ ਬੀ.ਆਰ. ਗਵਈ ਦੀ ਬੈਂਚ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤੀ ਗਈ ਸੁਣਵਾਈ ਦੌਰਾਨ ਐਡਵੋਕੇਟ ਸ਼ਾਸ਼ਵਤ ਆਨੰਦ ਦੀ ਪਟੀਸ਼ਨ ਰੱਦ ਕਰ ਦਿੱਤੀ। ਕੋਰਟ ਨੇ ਇਸ ਤਰਾਂ ਦੀ ਪਟੀਸ਼ਨ ਦਾਇਰ ਕਰਨ ਨੂੰ ਲੈ ਕੇ ਸ਼੍ਰੀ ਆਨੰਦ ਨਾਲ ਨਾਰਾਜ਼ਗੀ ਜਤਾਈ ਅਤੇ ਇਕ ਮਿੰਟ ਦੇ ਅੰਦਰ ਪਟੀਸ਼ਨ ਖਾਰਜ ਕਰ ਦਿੱਤੀ।

ਸੁਣਵਾਈ ਦੌਰਾਨ ਸ਼੍ਰੀ ਆਨੰਦ ਨੇ ਬੈਂਚ ਨੂੰ ਕਿਹਾ ਕਿ ਉਹ ਘੱਟੋ-ਘੱਟ 2 ਮਿੰਟ ਉਨਾਂ ਦੀ ਅਪੀਲ ਸੁਣ ਲੈਣ ਪਰ ਬੈਂਚ ਨੇ ਨਾਰਾਜ਼ਗੀ ਭਰੇ ਲਹਿਜੇ 'ਚ ਕਿਹਾ ਕਿ ਇਸ ਪਟੀਸ਼ਨ ਤੋਂ ਸਿਆਸੀ ਬੱਦਬੂ ਆਉਂਦੀ ਹੈ। ਸ਼੍ਰੀ ਆਨੰਦ ਨੇ ਵਾਰ-ਵਾਰ ਅਪੀਲ ਤੋਂ ਬਾਅਦ ਜੱਜ ਰਮਨ ਨੇ ਉਨਾਂ ਨੂੰ ਚਿਤਾਵਨੀ ਦਿੱਤੀ ਕਿ ਜਾਂ ਤਾਂ ਉਹ (ਪਟੀਸ਼ਨਕਰਤਾ) ਆਪਣੀ ਪਟੀਸ਼ਨ ਵਾਪਸ ਲੈ ਲੈਣ ਜਾਂ ਕੋਰਟ ਉਨਾਂ 'ਤੇ ਜ਼ੁਰਮਾਨਾ ਲਗਾਏਗੀ। ਉਨਾਂ ਨੇ ਕਿਹਾ,''ਪਟੀਸ਼ਨਕਰਤਾ ਕੋਲ 2 ਹੀ ਬਦਲ ਹਨ, ਜਾਂ ਤਾਂ ਤੁਸੀਂ ਪਟੀਸ਼ਨ ਵਾਪਸ ਲੈ ਲਵੋ ਜਾਂ ਤੁਹਾਡੇ 'ਤੇ ਅਸੀਂ ਭਾਰੀਜ਼ੁਰਮਾਨਾ ਲਗਾਵਾਂਗੇ।'' ਇਸ ਤੋਂ ਬਾਅਦ ਸ਼੍ਰੀ ਆਨੰਦ ਨੇ ਪਟੀਸ਼ ਵਾਪਸ ਲੈ ਲਈ। ਸੁਪਰੀਮ ਕੋਰਟ ਨੇ 13 ਅਪ੍ਰੈਲ ਨੂੰ ਵੀ ਪੀ.ਐੱਮ. ਕੇਅਰਜ਼ ਦੇ ਗਠਨ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਸੀ।


author

DIsha

Content Editor

Related News