''ਪੀ.ਐੱਮ. ਮੋਦੀ'' ਦੀ ਬਾਓਪਿਕ ''ਤੇ ਰੋਕ ਨਹੀਂ, ਸੁਪਰੀਮ ਕੋਰਟ ਨੇ ਖਾਰਜ ਕੀਤੀ ਪਟੀਸ਼ਨ

Tuesday, Apr 09, 2019 - 01:32 PM (IST)

''ਪੀ.ਐੱਮ. ਮੋਦੀ'' ਦੀ ਬਾਓਪਿਕ ''ਤੇ ਰੋਕ ਨਹੀਂ, ਸੁਪਰੀਮ ਕੋਰਟ ਨੇ ਖਾਰਜ ਕੀਤੀ ਪਟੀਸ਼ਨ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਆਧਾਰਤ ਫਿਲਮ 'ਪੀ.ਐੱਮ. ਨਰਿੰਦਰ ਮੋਦੀ' ਦੀ ਰਿਲੀਜ਼ 'ਤੇ ਰੋਕ ਸੰਬੰਧੀ ਪਟੀਸ਼ਨ ਮੰਗਲਵਾਰ ਨੂੰ ਖਾਰਜ ਕਰ ਦਿੱਤੀ। ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਅਤੇ ਸੰਜੀਵ ਖੰਨਾ ਦੀ ਬੈਂਚ ਨੇ ਕਾਂਗਰਸ ਬੁਲਾਰੇ ਅਮਨ ਪੰਵਾਰ ਦੀ ਪਟੀਸ਼ਨ ਇਹ ਕਹਿੰਦੇ ਹੋਏ ਖਾਰਜ ਕਰ ਦਿੱਤੀ ਕਿ ਫਿਲਮ ਨੂੰ ਹੁਣ ਤੱਕ ਕੇਂਦਰੀ ਫਿਲਮ ਪ੍ਰਮਾਣਨ ਬੋਰਡ (ਸੀ.ਬੀ.ਐੱਫ.ਸੀ.) ਤੋਂ ਪ੍ਰਮਾਣ ਪੱਤਰ ਨਹੀਂ ਮਿਲਿਆ ਹੈ, ਅਜਿਹੀ ਸਥਿਤੀ 'ਚ ਫਿਲਹਾਲ ਕੋਈ ਆਦੇਸ਼ ਦੇਣਾ ਗਲਤ ਹੋਵੇਗਾ।

ਕੋਰਟ ਨੇ ਇਹ ਵੀ ਕਿਹਾ ਕਿ ਫਿਲਮ ਕਾਰਨ ਚੋਣ ਜ਼ਾਬਤਾ ਦੀ ਉਲੰਘਣਾ ਦੇ ਦੋਸ਼ਾਂ ਦੀ ਜਾਂਚ ਕਰਨਾ ਚੋਣ ਕਮਿਸ਼ਨ ਦਾ ਕੰਮ ਹੈ। ਬੈਂਚ ਨੇ ਸੋਮਵਾਰ ਨੂੰ ਪੰਵਾਰ ਦੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਫਿਲਮ 'ਤੇ ਤੁਰੰਤ ਰੋਕ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਸੀ ਕਿ ਪਟੀਸ਼ਨਕਰਤਾ ਇਹ ਰਿਕਾਰਡ 'ਚ ਲਿਆਏ ਕਿ ਉਹ ਫਿਲਮ ਦੀ ਰਿਲੀਜ਼ 'ਤੇ ਰੋਕ ਕਿਉਂ ਚਾਹੁੰਦਾ ਹੈ? ਜਸਟਿਸ ਗੋਗੋਈ ਨੇ ਕਿਹਾ ਸੀ,''ਫਿਲਹਾਲ ਤਾਂ ਅਸੀਂ ਫਿਲਮ ਦੀ ਰਿਲੀਜ਼ 'ਤੇ ਰੋਕ ਨਹੀਂ ਲੱਗਾ ਰਹੇ ਹਾਂ। ਪਟੀਸ਼ਨਕਰਤਾ ਨੂੰ ਰਿਕਾਰਡ ਲਿਆਉਣ ਦਿਓ, ਉਦੋਂ ਅਸੀਂ ਦੇਖਾਂਗਾ ਕਿ ਕੀ ਕੀਤਾ ਜਾ ਸਕਦਾ ਹੈ?'' ਸ਼੍ਰੀ ਪੰਵਾਰ ਦੀ ਦਲੀਲ ਸੀ ਕਿ ਜੇਕਰ ਫਿਲਮ ਰਿਲੀਜ਼ ਹੁੰਦੀ ਹੈ ਤਾਂ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਆਸੀ ਲਾਭ ਮਿਲੇਗਾ।


author

DIsha

Content Editor

Related News