ਕਿਸੇ ਨੂੰ ''ਪਾਕਿਸਤਾਨੀ'' ਕਹਿਣਾ ਅਪਰਾਧ ਨਹੀਂ : ਸੁਪਰੀਮ ਕੋਰਟ

Tuesday, Mar 04, 2025 - 05:49 PM (IST)

ਕਿਸੇ ਨੂੰ ''ਪਾਕਿਸਤਾਨੀ'' ਕਹਿਣਾ ਅਪਰਾਧ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਲਈ 'ਮੀਆਂ- ਤੀਆਂ' ਅਤੇ 'ਪਾਕਿਸਤਾਨੀ' ਵਰਗੇ ਸ਼ਬਦਾਂ ਦੀ ਵਰਤੋਂ ਕਰਨੀ ਅਪਰਾਧ ਨਹੀਂ ਹੈ। ਜਸਟਿਸ ਬੀ.ਵੀ. ਨਾਗਰਤਨਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਝਾਰਖੰਡ ਦੇ ਚਾਸ ਸਥਿਤ ਸਬ-ਡਿਵੀਜ਼ਨਲ ਦਫ਼ਤਰ 'ਚ ਸੂਚਨਾ ਦੇ ਅਧਿਕਾਰ (ਆਰਟੀਆਈ) ਦੇ ਅਧੀਨ ਦੇ ਇਕ ਉਰਦੂ ਅਨੁਵਾਦਕ ਅਤੇ ਕਾਰਜਕਾਰੀ ਕਲਰਕ ਵੱਲੋਂ ਦਾਇਰ ਅਪਰਾਧਿਕ ਮਾਮਲੇ 'ਚ ਇਕ ਵਿਅਕਤੀ ਨੂੰ ਬਰੀ ਕਰ ਦਿੱਤਾ। ਅਦਾਲਤ ਨੇ 11 ਫਰਵਰੀ ਦੇ ਆਦੇਸ਼ 'ਚ ਕਿਹਾ,''ਅਪੀਲਕਰਤਾ 'ਤੇ ਸੂਚਨਾ ਦੇਣ ਵਾਲੇ ਨੂੰ 'ਮੀਆਂ-ਤੀਆਂ' ਤੇ 'ਪਾਕਿਸਤਾਨੀ' ਕਹਿ ਕੇ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਬਿਨਾਂ ਸ਼ੱਕ ਇਹ ਗੱਲਾਂ ਬਦਨੀਤੀ ਨਾਲ ਕਹੀਆਂ ਗਈਆਂ ਹਨ ਪਰ ਇਹ ਸੂਚਨਾ ਦੇਣ ਵਾਲੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਨਹੀਂ ਹਨ। ਇਸ ਲਈ ਸਾਡਾ ਮੰਨਣਾ ਹੈ ਕਿ ਅਪੀਲਕਰਤਾ ਨੂੰ ਆਈ. ਪੀ. ਸੀ. ਦੀ ਧਾਰਾ 298 ਅਧੀਨ ਬਰੀ ਕੀਤਾ ਜਾਣਾ ਚਾਹੀਦਾ।'' 

ਇਹ ਵੀ ਪੜ੍ਹੋ : ਰਿੰਗ ਸੈਰਾਮਨੀ 'ਚ ਹੰਗਾਮਾ, ਕੁੜੀ ਦੀ ਸਹੇਲੀ ਦਾ ਖੁਲਾਸਾ... ਲਾੜੇ ਨੇ ਲਿਆ ਵੱਡਾ ਫ਼ੈਸਲਾ

ਆਈਪੀਸੀ ਦੀ ਧਾਰਾ 298 ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸ਼ਬਦਾਂ ਜਾਂ ਇਸ਼ਾਰਿਆਂ ਨਾਲ ਸੰਬੰਧਿਤ ਹੈ। ਸਰਕਾਰੀ ਮੁਲਾਜ਼ਮ ਮੁਹੰਮਦ ਸ਼ਮੀਮ ਦੀ ਸ਼ਿਕਾਇਤ ’ਤੇ ਪੁਲਸ ਨੇ ਮੁਲਜ਼ਮ ਹਰੀਨੰਦ ਸਿੰਘ ਵਿਰੁੱਧ ਧਾਰਾ 298, 504, 506, 353 ਤੇ 323 ਅਧੀਨ ਐੱਫ. ਆਈ. ਆਰ. ਦਰਜ ਕੀਤੀ ਸੀ। ਇਸ ’ਚ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News