''ਅਜਿਹੇ ਮੁੰਡਿਆਂ ਨੂੰ ਸਬਕ ਸਿਖਾਉਣ ਦੀ ਲੋੜ'', BMW ਹਾਦਸੇ ਦੇ ਦੋਸ਼ੀ ਨੂੰ SC ਤੋਂ ਨਹੀਂ ਮਿਲੀ ਰਾਹਤ

Saturday, Dec 13, 2025 - 05:57 PM (IST)

''ਅਜਿਹੇ ਮੁੰਡਿਆਂ ਨੂੰ ਸਬਕ ਸਿਖਾਉਣ ਦੀ ਲੋੜ'', BMW ਹਾਦਸੇ ਦੇ ਦੋਸ਼ੀ ਨੂੰ SC ਤੋਂ ਨਹੀਂ ਮਿਲੀ ਰਾਹਤ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ 2024 'ਚ ਮੁੰਬਈ 'ਚ ਬੀਐੱਮਡਬਲਿਊ ਕਾਰ ਨਾਲ ਟੱਕਰ ਮਾਰ ਕੇ  ਫਰਾਰ ਹੋਣ ਦੇ ਮਾਮਲੇ 'ਚ ਸ਼ਿਵ ਸੈਨਾ ਦੇ ਸਾਬਕਾ ਆਗੂ ਦੇ ਪੁੱਤ ਮਿਹਿਰ ਸ਼ਾਹ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਾਈ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ 'ਇਨ੍ਹਾਂ ਮੁੰਡਿਆਂ ਨੂੰ ਸਬਕ ਸਿਖਾਉਣ ਦੀ ਲੋੜ ਹੈ'। ਜੱਜ ਦੀਪਾਂਕਰ ਦੱਤਾ ਅਤੇ ਜੱਜ ਏ.ਜੀ. ਮਸੀਹ ਦੀ ਬੈਂਚ ਨੇ ਇ ਗੱਲ 'ਤੇ ਗੌਰ ਕੀਤਾ ਕਿ ਦੋਸ਼ੀ ਇਕ ਅਮੀਰ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਦੇ ਪਿਤਾ ਰਾਜੇਸ਼ ਸ਼ਾਹ ਉੱਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਧਿਰ ਨਾਲ ਜੁੜੇ ਰਹੇ ਹਨ। 

ਬੈਂਚ ਨੇ ਸ਼ੁੱਕਰਵਾਰ ਨੂੰ ਜ਼ਮਾਨਤ ਪਟੀਸ਼ਨ 'ਤੇ ਸੁਣਾਈ ਤੋਂ ਇਨਕਾਰ ਕਰਦੇ ਹੋਏ ਕਿਹਾ,''ਉਸ ਨੇ ਆਪਣੀ ਮਰਸੀਡੀਜ਼ ਕਾਰ ਖੜ੍ਹੀ ਕੀਤੀ, ਬੀਐੱਮਡਬਲਿਊ ਕਾਰ ਕੱਢੀ, ਟੱਕਰ ਮਾਰੀ ਅਤੇ ਫਰਾਰ ਹੋ ਗਿਆ। ਉਸ ਨੂੰ ਕੁਝ ਸਮੇਂ ਅੰਦਰ (ਜੇਲ੍ਹ ਦੇ) ਰਹਿਣ ਦਿਓ। ਇਨ੍ਹਾਂ ਮੁੰਡਿਆਂ ਨੂੰ ਸਬਕ ਸਿਖਾਉਣ ਦੀ ਲੋੜ ਹੈ।'' ਸ਼ਾਹ ਵਲੋਂ ਪੇਸ਼ ਵਕੀਲ ਰੇਬੇਕਾ ਜੌਨ ਨੇ ਕਿਹਾ ਕਿ ਹਾਈ ਕੋਰਟ ਨੇ ਉਨ੍ਹਾਂ ਨੂੰ ਮਾਮਲੇ 'ਚ ਮੁੱਖ ਗਵਾਹਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਜ਼ਮਾਨਤ ਪਟੀਸ਼ਨ ਦਾਇਰ ਕਰਨ ਦੀ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਕੋਰਟ ਦਾ ਰੁਖ ਦੇਖਦੇ ਹੋਏ ਉਨ੍ਹਾਂ ਨੇ ਪਟੀਸ਼ਨ ਵਾਪਸ ਲੈਣ ਦੀ ਮਨਜ਼ੂਰੀ ਮੰਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ। ਸ਼ਾਹ (24) ਨੇ ਪਿਛਲੇ ਸਾਲ 7 ਜੁਲਾਈ ਨੂੰ ਮੁੰਬਈ ਦੇ ਵਰਲੀ ਇਲਾਕੇ 'ਚ ਆਪਣੀ ਬੀਐੱਮਡਬਲਿਊ ਕਾਰ ਨਾਲ ਇਕ ਦੋਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ,  ਜਿਸ ਕਾਰਨ ਕਾਵੇਰੀ ਨਖਵਾ (45) ਦੀ ਮੌਤ ਹੋ ਗਈ ਸੀ ਅਤੇ ਉਸ ਦੇ ਪਤੀ ਪ੍ਰਦੀਪ ਨਖਵਾ ਜ਼ਖ਼ਮੀ ਹੋ ਗਏ ਸਨ। ਸ਼ਾਹ ਨੂੰ 2 ਦਿਨਾਂ ਬਾਅਦ 9 ਜੁਲਾਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।


author

DIsha

Content Editor

Related News