ਸੁਪਰੀਮ ਕੋਰਟ ਨੇ ਦਲਿਤ ਨੌਜਵਾਨ ਨੂੰ ਦਾਖ਼ਲਾ ਦੇਣ ਦਾ ਦਿੱਤਾ ਹੁਕਮ
Tuesday, Oct 01, 2024 - 12:59 AM (IST)

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਆਈ. ਆਈ. ਟੀ.-ਧਨਬਾਦ ਨੂੰ ਫੀਸ ਜਮ੍ਹਾ ਨਾ ਕਰਵਾ ਸਕਣ ਕਾਰਨ ਸੀਟ ਗੁਅਾਉਣ ਵਾਲੇ ਦਲਿਤ ਨੌਜਵਾਨ ਨੂੰ ਦਾਖਲਾ ਦੇਣ ਲਈ ਕਿਹਾ। ਦਲਿਤ ਨੌਜਵਾਨ ਫੀਸ ਜਮ੍ਹਾ ਕਰਵਾਉਣ ਦੀ ਸਮਾਂ ਹੱਦ ਖੁੰਝ ਜਾਣ ਕਾਰਨ ਭਾਰਤੀ ਤਕਨਾਲੋਜੀ ਸੰਸਥਾਨ (ਆਈ. ਆਈ. ਟੀ.)-ਧਨਬਾਦ ’ਚ ਦਾਖਲਾ ਨਹੀਂ ਲੈ ਸਕਿਆ ਸੀ।
ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਕਿਹਾ, ‘ਅਸੀਂ ਅਜਿਹੇ ਹੋਣਹਾਰ ਨੌਜਵਾਨ ਨੂੰ ਮੌਕੇ ਤੋਂ ਵਾਂਝਾ ਨਹੀਂ ਕਰ ਸਕਦੇ। ਉਸ ਨੂੰ ਮੰਝਧਾਰ ਵਿਚ ਨਹੀਂ ਛੱਡਿਆ ਜਾ ਸਕਦਾ।’ ਚੋਟੀ ਦੀ ਅਦਾਲਤ ਨੇ ਸੰਵਿਧਾਨ ਦੀ ਧਾਰਾ 142 ਤਹਿਤ ਆਪਣੀਆਂ ਵਿਸ਼ੇਸ਼ ਤਾਕਤਾਂ ਦੀ ਵਰਤੋਂ ਕਰਦੇ ਹੋਏ, ਆਈ. ਆਈ. ਟੀ.-ਧਨਬਾਦ ਨੂੰ ਅਤੁਲ ਕੁਮਾਰ ਨੂੰ ਸੰਸਥਾਨ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਬੀ. ਟੈੱਕ ਕੋਰਸ ’ਚ ਦਾਖਲਾ ਦੇਣ ਦਾ ਹੁਕਮ ਦਿੱਤਾ।