ਸੁਪਰੀਮ ਕੋਰਟ ਨੇ ਆਦਮਨ ਟੈਕਸ ਵਿਭਾਗ ਦੀ ਪਟੀਸ਼ਨ ''ਤੇ ਚਿਦਾਂਬਰਮ ਦੀ ਪਤਨੀ ਤੇ ਬੇਟੇ ਤੋਂ ਮੰਗਿਆ ਜਵਾਬ

Tuesday, Apr 16, 2019 - 01:18 PM (IST)

ਸੁਪਰੀਮ ਕੋਰਟ ਨੇ ਆਦਮਨ ਟੈਕਸ ਵਿਭਾਗ ਦੀ ਪਟੀਸ਼ਨ ''ਤੇ ਚਿਦਾਂਬਰਮ ਦੀ ਪਤਨੀ ਤੇ ਬੇਟੇ ਤੋਂ ਮੰਗਿਆ ਜਵਾਬ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਆਮਦਨ ਟੈਕਸ ਵਿਭਾਗ ਦੀ ਇਕ ਅਪੀਲ 'ਤੇ ਮੰਗਲਵਾਰ ਨੂੰ ਕਾਂਗਰਸ ਨੇਤਾ ਪੀ. ਚਿਦਾਂਬਰਮ ਦੀ ਪਤਨੀ ਨਲਿਨੀ ਅਤੇ ਬੇਟੇ ਕਾਰਤੀ ਨੂੰ ਨੋਟਿਸ ਜਾਰੀ ਕੀਤੇ। ਆਮਦਨ ਟੈਕਸ ਵਿਭਾਗ ਨੇ ਨਲਿਨੀ ਚਿਦਾਂਬਰਮ ਅਤੇ ਕਾਰਤੀ ਵਿਰੁੱਧ ਇਕ ਕਾਲਾ ਧਨ ਮਾਮਲੇ 'ਚ ਅਪਰਾਧਕ ਮੁਕੱਦਮਾ ਖਾਰਜ ਕਰਨ ਦੇ ਮਦਰਾਸ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ।

ਚੀਫ ਜਸਟਿਸ ਰੰਜਨ ਗੋਗੋਈ ਅਤੇ ਸੰਜੀਵ ਖੰਨਾ ਦੀ ਬੈਂਚ ਨੇ ਸੁਣਵਾਈ ਤੋਂ ਬਾਅਦ ਨਲਿਨੀ ਅਤੇ ਕਾਰਤੀ ਨੂੰ ਨੋਟਿਸ ਜਾਰੀ ਕੀਤੇ। ਬੈਂਚ ਨੇ ਸਪੱਸ਼ਟ ਕੀਤਾ ਕਿ ਉਹ ਨਲਿਨੀ ਅਤੇ ਕਾਰਤੀ ਵਿਰੁੱਧ ਅਪਰਾਧਕ ਦੋਸ਼ ਖਾਰਜ ਕਰਨ ਦੇ ਹਾਈ ਕੋਰਟ ਦੇ 2018 ਦੇ ਆਦੇਸ਼ 'ਤੇ ਰੋਕ ਨਹੀਂ ਲਗਾਏਗੀ। ਇਹ ਮਾਮਲਾ ਚਿਦਾਂਬਰਮ ਦੀ ਪਤਨੀ ਨਲਿਨੀ, ਬੇਟੇ ਕਾਰਤੀ ਅਤੇ ਨੂੰਹ ਸ਼੍ਰੀਨਿਧੀ ਦੀਆਂ ਵਿਦੇਸ਼ਾਂ 'ਚ ਜਾਇਦਾਦ ਅਤੇ ਬੈਂਕ ਖਾਤਿਆਂ ਬਾਰੇ ਜਾਣਕਾਰੀ 'ਤੇ ਗੁਪਤ ਰੱਖਣ ਨਾਲ ਜੁੜਿਆ ਹੈ।


author

DIsha

Content Editor

Related News