ਸੁਪਰੀਮ ਕੋਰਟ ਨੇ 7 ਜੱਜਾਂ ਸਮੇਤ 25 ਨੂੰ ਸੀਨੀਅਰ ਵਕੀਲ ਦਾ ਦਰਜਾ ਦਿੱਤਾ

Sunday, Dec 12, 2021 - 10:44 AM (IST)

ਨਵੀਂ ਦਿੱਲੀ (ਯੂ. ਐੱਨ. ਆਈ.)- ਸੁਪਰੀਮ ਕੋਰਟ ਨੇ ਵਕਾਲਤ ਕਰ ਰਹੇ ਵੱਖ-ਵੱਖ ਹਾਈ ਕੋਰਟਾਂ ਦੇ ਛੁੱਟੀ ਪ੍ਰਾਪਤ 7 ਜੱਜਾਂ/ਛੁੱਟੀ ਪ੍ਰਾਪਤ ਚੀਫ ਜਸਟਿਸਾਂ ਅਤੇ 18 ਐਡਵੋਕੇਟ-ਆਨ-ਰਿਕਾਰਡ ਨੂੰ ਸੀਨੀਅਰ ਵਕੀਲ ਦਾ ਦਰਜਾ ਦਿੱਤਾ ਹੈ। ਸੁਪਰੀਮ ਕੋਰਟ ਦੇ ਐਡੀਸ਼ਨਲ ਰਜਿਸਟਰਾਰ/ਸੈਕਰਟਰੀ (ਸੀਨੀਅਰ ਵਕੀਲ ਦੀ ਚੋਣ ਕਰਨ ਵਾਲੀ ਕਮੇਟੀ) ਦਵਿੰਦਰ ਪਾਲ ਵਾਲੀਆ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ ਚੀਫ ਜਸਟਿਸ ਐੱਨ. ਵੀ. ਰਮੰਨਾ ਅਤੇ ਇੱਥੋਂ ਦੇ ਹੋਰ ਜੱਜਾਂ ਦੀ ਫੁਲ ਕੋਰਟ ਦੀ 8 ਦਸੰਬਰ 2021 ਨੂੰ ਹੋਈ ਬੈਠਕ ’ਚ 25 ਸੀਨੀਅਰ ਵਕੀਲ ਨਾਮਜ਼ਦ ਕਰਨ ਦਾ ਫੈਸਲਾ ਲਿਆ ਗਿਆ।

ਸੀਨੀਅਰ ਵਕੀਲ ਨਾਮਜ਼ਦ ਹੋਣ ਵਾਲੇ ਉੱਚ ਅਦਾਲਤਾਂ ਦੇ ਸੇਵਾ-ਮੁਕਤ ਜੱਜ/ਚੀਫ ਜਸਟਿਸਾਂ ’ਚ ਜਸਟਿਸ ਡਾ. ਜੇ. ਐੱਨ. ਭੱਟ (ਗੁਜਰਾਤ/ਪਟਨਾ ਹਾਈ ਕਰੋਟ), ਜਸਟਿਸ ਸੁਰੇਂਦਰ ਕੁਮਾਰ, (ਇਲਾਹਾਬਾਦ), ਜਸਟਿਸ ਐੱਸ. ਕੇ. ਗੰਗੇਲੇ (ਮੱਧ ਪ੍ਰਦੇਸ਼), ਜਸਟਿਸ ਵਿਨੋਦ ਪ੍ਰਸਾਦ (ਇਲਾਹਾਬਾਦ/ਉੜੀਸਾ), ਜਸਟਿਸ ਐੱਲ. ਨਰਸਿਮ੍ਹਾ ਰੈੱਡੀ (ਆਂਧਰ ਪ੍ਰਦੇਸ਼/ਪਟਨਾ), ਜਸਟਿਸ ਏ. ਆਈ. ਐੱਸ. ਚੀਮਾ (ਬੰਬੇ) ਅਤੇ ਨੌਸ਼ਾਦ ਅਲੀ (ਆਂਧਰ ਪ੍ਰਦੇਸ਼) ਸ਼ਾਮਲ ਹਨ। ਨੋਟੀਫਿਕੇਸ਼ਨ ਅਨੁਸਾਰ, ਐਡਵੋਕਟ-ਆਨ-ਰਿਕਾਰਡ ਤੋਂ ਸੀਨੀਅਰ ਵਕੀਲ ਦਾ ਦਰਜਾ ਪਾਉਣ ਵਾਲਿਆਂ ’ਚ ਰਵੀ ਪ੍ਰਕਾਸ਼ ਮੇਹਰੋਤਰਾ, ਐੱਸ. ਨਰਸਿਮ੍ਹਾ ਭੱਟ, ਡਾ. ਕ੍ਰਿਸ਼ਨ ਸਿੰਘ ਚੌਹਾਨ, ਵਿਸ਼ਵਜੀਤ ਸਿੰਘ, ਦੇਵੇਂਦਰ ਨਾਥ ਗੋਵਰਧਨ, ਵਿਜੇ ਪੰਜਵਾਨੀ, ਪ੍ਰਦੀਪ ਕੁਮਾਰ ਡੇ, ਅੰਨਮ ਡੀ. ਐੱਨ. ਰਾਓ, ਰਚਨਾ ਸ਼੍ਰੀਵਾਸਤਵ, ਅਨਿਲ ਕੁਮਾਰ ਸੰਗਲ, ਰਾਜੀਵ ਨੰਦਾ, ਅਰੁਣਾਭਾ ਚੌਧਰੀ, ਰਵਿੰਦਰ ਕੁਮਾਰ, ਵਿਜੇ ਕੁਮਾਰ, ਮਨੋਜ ਗੋਇਲ, ਯਾਦਵਿੱਲੀ ਪ੍ਰਭਾਕਰ ਰਾਓ, ਜੀ. ਉਮਾਪਤੀ ਅਤੇ ਪੀ. ਨਿਰੂਪ ਸ਼ਾਮਲ ਹਨ।


Tanu

Content Editor

Related News