ਪੈਨ ਕਾਰਡ ਲਈ ਆਧਾਰ ਨੰਬਰ ਜ਼ਰੂਰੀ ਕਰਨ ''ਤੇ ਸੁਪਰੀਮ ਕੋਰਟ ਦਾ ਫੈਸਲਾ ਅੱਜ

Friday, Jun 09, 2017 - 06:20 AM (IST)

ਨਵੀਂ ਦਿੱਲੀ— ਪੈਨ ਕਾਰਡ ਲਈ ਆਧਾਰ ਕਾਰਡ ਨੂੰ ਜ਼ਰੂਰੀ ਬਣਾਉਣ 'ਤੇ ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾਵੇਗਾ। ਇਨਕਮ ਟੈਕਸ ਕਾਨੂੰਨ ਦੇ ਇਸ ਪ੍ਰਬੰਧਨ ਦੀ ਸੰਵੇਧਾਨਿਕ ਵੈਧਤਾ ਨੂੰ ਕਈ ਪਟੀਸ਼ਨਾਂ ਦੇ ਜ਼ਰੀਏ ਚੁਣੌਤੀ ਦਿੱਤੀ ਗਈ ਸੀ। ਇਨਕਮ ਟੈਕਸ ਕਾਨੂੰਨ ਦੇ ਤਹਿਤ ਇਨਕਮ ਟੈਕਸ ਰਿਟਰਨ ਅਤੇ ਪੈਨ ਕਾਰਡ ਲਈ ਆਧਾਰ ਨੰਬਰ ਦਾ ਹੋਣਾ ਲਾਜ਼ਮੀ ਕੀਤਾ ਗਿਆ ਹੈ।
ਜੱਜ ਏ.ਕੇ. ਸੀਕਰੀ ਅਤੇ ਅਸ਼ੋਕ ਭਊਸ਼ਣ ਦੀ ਅਦਾਲਤ ਨੇ ਇਨ੍ਹਾਂ ਪਟੀਸ਼ਨਾਂ 'ਤੇ ਆਪਣਾ ਫੈਸਲਾ 4 ਮਈ ਨੂੰ ਸੁਰੱਖਿਅਤ ਰੱਖ ਲਿਆ ਸੀ। ਇਸ ਸਾਲ ਪੇਸ਼ ਬਜਟ 'ਚ ਇਨਕਮ ਟੈਕਸ ਕਾਨੂੰਨ ਦੀ ਧਾਰਾ 139 ਏ.ਏ. ਨੂੰ ਲਾਗੂ ਕੀਤਾ ਗਿਆ ਸੀ। ਜਿਸ ਦੇ ਮੁਤਾਬਕ ਰਿਟਰਨ ਭਰਨ ਅਤੇ ਪੈਨ ਕਾਰਡ ਬਣਵਾਉਣ ਦੀ ਅਰਜ਼ੀ 'ਤੇ ਆਧਾਰ ਨੰਬਰ ਦਰਜ਼ ਕਰਨਾ ਜ਼ਰੂਰੀ ਕੀਤਾ ਗਿਆ ਸੀ।


Related News