ਸੁਪਰੀਮ ਕੋਰਟ ਨੇ ਕੇਂਦਰ, ਫੇਸਬੁੱਕ, ਵਟਸਐੱਪ ਨੂੰ ਨੋਟਿਸ ਜਾਰੀ ਕੀਤੇ

01/17/2017 9:37:04 AM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਵਟਸਐੱਪ ਦੇ ਨਿੱਜੀ ਡਾਟਾ ਨੂੰ ਫੇਸਬੁੱਕ ਨਾਲ ਜੋੜਨ ਦੇ ਮਾਮਲੇ ''ਚ ਦਾਇਰ ਪਟੀਸ਼ਨ ''ਚ ਕੇਂਦਰ, ਟ੍ਰਾਈ, ਫੇਸਬੁੱਕ ਅਤੇ ਵਟਸਐੱਪ ਨੂੰ ਮੰਗਲਵਾਰ ਨੂੰ ਨੋਟਿਸ ਜਾਰੀ ਕੀਤੇ। ਚੀਫ ਜਸਟਿਸ ਜਗਦੀਸ਼ ਸਿੰਘ ਖੇਹਰ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਵਟਸਐੱਪ ਦੇ ਡਾਟਾ ਨੂੰ ਫੇਸਬੁੱਕ ਨਾਲ ਜੋੜਨ ਦੇ ਮਾਮਲੇ ''ਚ ਕੇਂਦਰ ਸਰਕਾਰ, ਟ੍ਰਾਈ, ਵਟਸਐੱਪ ਅਤੇ ਫੇਸਬੁੱਕ ਨੂੰ ਨੋਟਿਸ ਜਾਰੀ ਕਰ ਕੇ 2 ਹਫਤਿਆਂ ''ਚ ਜਵਾਬ ਦੇਣ ਨੂੰ ਕਿਹਾ ਹੈ। 
ਪਟੀਸ਼ਨਕਰਤਾ ਕਰਮਾਇਆ ਸਿੰਘ ਸਰੀਨ ਵੱਲੋਂ ਦਾਖਲ ਪਟੀਸ਼ਨ ''ਚ ਕਿਹਾ ਗਿਆ ਕਿ ਵਟਸਐੱਪ ਦੀ ਨਵੀਂ ਨਿੱਜਤਾ ਪਾਲਿਸੀ (ਗੁਪਤ ਨੀਤੀ) ਦੇ ਅਧੀਨ ਮੈਸੇਜਿੰਗ ਐਪ ਫੇਸਬੁੱਕ ਰਾਹੀਂ ਲੋਕਾਂ ਦੇ ਡਾਟਾ ਸਾਂਝਾ ਕਰ ਸਕਦਾ ਹੈ। ਜਿਸ ਕਾਰਨ ਇਹ ਨਿੱਜਤਾ (ਗੁਪਤ) ਦੀ ਉਲੰਘਣਾ ਦਾ ਮਾਮਲਾ ਬਣ ਗਿਆ ਹੈ। ਕੇਂਦਰ ਸਰਕਾਰ ਨੂੰ ਨਾਗਰਿਕਾਂ ਦੀ ਨਿੱਜਤਾ ਦੀ ਰੱਖਿਆ ਕਰਨ ਲਈ ਕੰਮ ਕਰਨਾ ਚਾਹੀਦਾ। ਇਹ ਮਾਮਲਾ 155 ਮਿਲੀਅਨ ਲੋਕਾਂ ਦੇ ਡਾਟੇ ਨਾਲ ਜੁੜਿਆ ਹੈ।


Disha

News Editor

Related News