10ਵੀਂ-12ਵੀਂ ਦੀਆਂ ਬਾਕੀ ਪ੍ਰੀਖਿਆਵਾਂ ਰੱਦ ਕਰਨ ''ਤੇ ਵਿਚਾਰ ਕਰੇ CBSE : ਸੁਪਰੀਮ ਕੋਰਟ

Wednesday, Jun 17, 2020 - 02:33 PM (IST)

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਦੀ 10ਵੀਂ ਅਤੇ 12ਵੀਂ ਦੀਆਂ ਬਚੀਆਂ ਪ੍ਰੀਖਿਆਵਾਂ ਰੱਦ ਕਰਨ ਅਤੇ ਅੰਦਰੂਨੀ ਮੁਲਾਂਕਣ ਦੇ ਆਧਾਰ 'ਤੇ ਪ੍ਰੀਖਿਆ ਫਲ ਜਾਰੀ ਕਰਨ ਦੀ ਅਪੀਲ 'ਤੇ ਬੋਰਡ ਨੂੰ ਵਿਚਾਰ ਕਰਨ ਲਈ ਕਿਹਾ ਹੈ। ਜੱਜ ਏ.ਐੱਮ. ਖਾਨਵਿਲਕਰ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਬੁੱਧਵਾਰ ਨੂੰ ਸੀ.ਬੀ.ਐੱਸ.ਈ. ਨੂੰ ਕਿਹਾ ਕਿ ਉਹ ਇਸ ਬਾਰੇ ਵਿਚਾਰ ਕਰੇ ਅਤੇ ਮੰਗਲਵਾਰ ਤੱਕ ਉਸ ਨੂੰ ਜਾਣੂੰ ਕਰਵਾਏ।

ਕੋਰਟ ਨੇ ਕਿਹਾ ਕਿ ਬੋਰਡ ਵਿਦਿਆਰਥੀਆਂ ਨੂੰ ਅੰਦਰੂਨੀ ਮੁਲਾਂਕਣ ਦੇ ਆਧਾਰ 'ਤੇ ਅੰਕ ਦੇਣ ਬਾਰੇ ਸੋਚੋ। ਸੀ.ਬੀ.ਐੱਸ.ਈ. ਨੇ ਇਹ ਵੀ ਕਿਹਾ ਹੈ ਕਿ ਉਹ ਸਥਿਤੀ ਦੇ ਮੱਦੇਨਜ਼ਰ ਆਪਣੇ ਦਿਸ਼ਾ-ਨਿਰਦੇਸ਼ ਦੇਵੇਗਾ। ਹੁਣ ਇਸ ਮਾਮਲੇ ਦੀ ਸੁਣਵਾਈ 23 ਜੂਨ ਨੂੰ ਹੋਵੇਗੀ। ਬੈਂਚ ਅਮਿਤ ਬਾਥਲਾ ਦੀ ਅਗਵਾਈ 'ਚ ਮਾਤਾ-ਪਿਤਾ ਦੇ ਇਕ ਸਮੂਹ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਹੈ। ਪਟੀਸ਼ਨਕਰਤਾਵਾਂ ਨੇ ਕੋਰੋਨਾ ਮਹਾਮਾਰੀ ਦੀ ਖਰਾਬ ਸਥਿਤੀ ਦੇ ਮੱਦੇਨਜ਼ਰ ਸੀ.ਬੀ.ਐੱਸ.ਈ. ਨੂੰ ਬਾਕੀ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਸੀ.ਬੀ.ਐੱਸ.ਈ. ਉੱਤਰ ਪੂਰਬ ਦਿੱਲੀ 'ਚ ਹਿੰਸਾ ਕਾਰਨ ਰੱਦ ਹੋਈਆਂ 10ਵੀਂ ਦੀਆਂ ਪ੍ਰੀਖਿਆਵਾਂ ਅਤੇ ਕੋਰੋਨਾ ਮਹਾਮਾਰੀ ਕਾਰਨ ਰੱਦ ਹੋਈਆਂ 12ਵੀਂ ਦੀਆਂ ਪ੍ਰੀਖਿਆਵਾਂ ਇਕ ਤੋਂ 15 ਜੁਲਾਈ ਤੱਕ ਆਯੋਜਿਤ ਕਰ ਰਿਹਾ ਹੈ, ਜਿਸ ਵਿਰੁੱਧ ਮਾਤਾ-ਪਿਤਾ ਸੁਪਰੀਮ ਕੋਰਟ ਪਹੁੰਚੇ ਹਨ।


DIsha

Content Editor

Related News