ਹੋ ਜਾਓ ਤਿਆਰ ਸੁਪਰਮੂਨ ਦੇ ਅਦੱਭੁਤ ਨਜ਼ਾਰੇ ਲਈ, ਅੱਜ ਰਾਤ ਹੀ ਦੇਖੋ ਮਹੀਨੇ ਦਾ ਪਹਿਲਾ ਵੱਡਾ ਚੰਨ

08/01/2023 1:52:05 PM

ਨਵੀਂ ਦਿੱਲੀ, (ਵਿਸ਼ੇਸ਼)- ਅਗਸਤ ਵਿਚ ਅਸਮਾਨ ਵਿਚ 2 ਵਾਰ ਸੁਪਰਮੂਨ ਦਿਖਾਈ ਦੇਵੇਗਾ। ਇਕ ਹੀ ਮਹੀਨੇ ਵਿਚ ਦੋ ਵਾਰ ਸੁਪਰਮੂਨ ਦਿਖਣ ਦੀ ਇਹ ਇਕ ਅਜਿਹੀ ਪੁਲਾੜੀ ਘਟਨਾ ਹੈ, ਜੋ ਦੁਬਾਰਾ 14 ਸਾਲ ਬਾਅਦ 2037 ਵਿਚ ਵਾਪਰੇਗੀ।

ਮੰਗਲਵਾਰ ਨੂੰ ਸਾਉਣ ਪੁੰਨਿਆ ਦੀ ਰਾਤ 07:31 ਵਜੇ ਸੁਪਰਮੂਨ ਦੀ ਸਥਿਤੀ ਸਿਖਰ ’ਤੇ ਹੋਵੇਗੀ। ਉਸ ਸਮੇਂ ਇਹ ਸਭ ਤੋਂ ਚਮਕਦਾਰ ਹੋਵੇਗਾ।

ਇਹ ਵੀ ਪੜ੍ਹੋ– Netflix ਨੇ ਇਸ ਅਹੁਦੇ ਲਈ ਖ਼ੋਲੀ ਭਰਤੀ, 7.4 ਕਰੋੜ ਰੁਪਏ ਮਿਲੇਗੀ ਤਨਖ਼ਾਹ

ਇਸ ਸਾਲ 4 ਵਾਰ ਸੁਪਰਮੂਨ

ਇਸ ਸਾਲ ਕੁਲ 4 ਸੁਪਰਮੂਨ ਹੋ ਰਹੇ ਹਨ। ਪਹਿਲਾ ਸੁਪਰਮੂਨ 3 ਜੁਲਾਈ ਨੂੰ ਲੰਡਨ ਵਿਚ ਇਸਤਾਂਬੁਲ ਅਤੇ ਸੈਨ ਫਰਾਂਸਿਸਕੋ ਵਿਚ ਿਦਖਿਆ। ਦੂਸਰਾ 1 ਅਗਸਤ ਨੂੰ ਤੀਜਾ 31 ਅਗਸਤ ਨੂੰ ਦਿਖਾਈ ਦੇਵੇਗਾ। ਇਨ੍ਹਾਂ ਵਿਚ ਬਲੂ ਸੁਪਰਮੂਨ ਵੀ ਹੋਵੇਗਾ। ਇਸ ਸਾਲ ਦਾ ਚੌਥਾ ਅਤੇ ਅੰਤਿਮ ਸੁਪਰਮੂਨ 29 ਸਤੰਬਰ ਨੂੰ ਦਿਖਾਈ ਦੇਵੇਗਾ।

ਕੀ ਹੈ ਸੁਪਰਮੂਨ

ਚੰਨ ਜਦੋਂ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਹੈ ਓਦੋਂ ਉਹ ਪੁੰਨਿਆ ਦੀ ਰਾਤ ਵਿਚ ਆਮ ਨਾਲੋਂ ਕੁਝ ਜ਼ਿਆਦਾ ਵੱਡਾ ਅਤੇ ਚਮਕਦਾਰ ਦਿਖਾਈ ਦਿੰਦਾ ਹੈ।

ਇਹ ਵੀ ਪੜ੍ਹੋ– ਸੈਕਿੰਡ ਹੈਂਡ ਕਾਰ ਖ਼ਰੀਦਣ ਤੋਂ ਪਹਿਲਾਂ ਜਾਣ ਲਓ 5 ਮਹੱਤਵਪੂਰਨ ਗੱਲਾਂ, ਕਦੇ ਨਹੀਂ ਖਾਓਗੇ ਧੋਖਾ


Rakesh

Content Editor

Related News